ਕਤਲ ਦੇ ਦੋਸ਼ ਹੇਠ ਕੇਸ ਦਰਜ
09:12 PM Jun 29, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਬਠਿੰਡਾ, 25 ਜੂਨ
ਮੁਲਤਾਨੀਆਂ ਪੁਲ ਨੇੜੇ ਖਾਲਸਾ ਸਕੂਲ ਦੀ ਚਾਰਦੀਵਾਰੀ ਕੋਲੋਂ ਮਿਲੀ ਇਕ ਨੌਜਵਾਨ ਦੀ ਲਾਸ਼ ਦੇ ਸਬੰਧ ‘ਚ ਥਾਣਾ ਕੋਤਵਾਲੀ ਬਠਿੰਡਾ ਦੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੀ ਪਛਾਣ ਮਨੀਸ਼ ਸਿੰਘ ਉਰਫ ਬਿੱਲਾ (28) ਵਾਸੀ ਅਮਰਪੁਰਾ ਬਸਤੀ ਗਲੀ ਨੰਬਰ 3 ਬਠਿੰਡਾ ਵਜੋਂ ਹੋਈ ਹੈ, ਜਿਸ ਦੀ ਲਾਸ਼ ਕੱਲ੍ਹ ਚਾਦਰ ਤੇ ਰਜਾਈ ‘ਚ ਲਿਪਟੀ ਹੋਈ ਮਿਲੀ ਸੀ। ਮ੍ਰਿਤਕ ਦੇ ਪਿਤਾ ਪਿਆਰਾ ਸਿੰਘ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦਾ ਪੁੱਤਰ 22 ਜੂਨ ਨੂੰ ਕਿਸੇ ਕੰਮਕਾਜ ਲਈ ਘਰੋਂ ਗਿਆ ਪਰ ਘਰ ਨਹੀਂ ਪਰਤਿਆ ਅਤੇ 24 ਜੂਨ ਨੂੰ ਉਸ ਦੀ ਲਾਸ਼ ਲਾਵਾਰਿਸ ਹਾਲਤ ਵਿਚ ਬਰਾਮਦ ਹੋਈ ਸੀ। ਪੁਲੀਸ ਦਾ ਦਾਅਵਾ ਹੈ ਕਿ ਉਹ ਜਲਦੀ ਹੀ ਕਾਤਲਾਂ ਦਾ ਖੁਰਾ ਖੋਜ ਲੱਭ ਲਵੇਗੀ।
Advertisement
Advertisement