ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ
ਰਤੀਆ: ਜਾਖਨ ਦਾਦੀ ਦੀ ਸ਼ੇਰਗੜ੍ਹ ਢਾਣੀ ’ਚ ਪੁਲੀਸ ਟੀਮ ਨੂੰ ਦੇਖ ਕੇ ਇਕ ਨੌਜਵਾਨ ਚੂਰਾ ਪੋਸਤ ਸੁੱਟ ਕੇ ਫਰਾਰ ਹੋ ਗਿਆ। ਪੁਲੀਸ ਨੇ ਫਰਾਰ ਹੋਏ ਸ਼ੇਰਗੜ੍ਹ ਢਾਣੀ ਦੇ ਸੁਭਾਸ਼ ਖਿਲਾਫ਼ ਸ਼ਹਿਰੀ ਥਾਣੇ ਵਿੱਚ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਸ਼ਹਿਰੀ ਥਾਣੇ ਦੇ ਏਐੱਸਆਈ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਸਹਿਯੋਗੀ ਅਵਤਾਰ ਸਿੰਘ, ਕਮਲ ਸਿੰਘ ਆਦਿ ਟੋਹਾਣਾ ਰੋਡ ’ਤੇ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਉਹ ਸ਼ੇਰਗੜ੍ਹ ਢਾਣੀ ਵਿਚ ਸਥਿਤ ਮੰਦਰ ਦੇ ਸਾਹਮਣੇ ਮੌਜੂਦ ਸੀ ਤਾਂ ਇਸੇ ਦੌਰਾਨ ਇੱਕ ਨੌਜਵਾਨ ਆਪਣੇ ਹੱਥ ਵਿਚ ਗੱਟਾ ਪਲਾਸਟਿਕ ਲੈ ਕੇ ਆਉਂਦਾ ਦਿਖਾਈ ਦਿੱਤਾ। ਪੁਲੀਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਉਕਤ ਨੌਜਵਾਨ ਗੱਟੇ ਨੂੰ ਸੁੱਟ ਕੇ ਉਥੋਂ ਭੱਜ ਗਿਆ। ਪੁਲੀਸ ਬੁਲਾਰੇ ਨੇ ਦੱਸਿਆ ਕਿ ਗੱਟੇ ਵਿਚ ਨਸ਼ੀਲਾ ਪਦਾਰਥ ਹੋਣ ਦੇ ਸ਼ੱਕ ਦੇ ਚੱਲਦੇ ਮੌਕੇ ’ਤੇ ਹੀ ਅਧਿਕਾਰੀ ਨੂੰ ਬੁਲਾ ਕੇ ਤਲਾਸ਼ੀ ਲਈ ਤਾਂ ਉਸ ’ਚੋਂ 900 ਗ੍ਰਾਮ ਚੂਰਾ ਪੋਸਤ ਬਰਾਮਦ ਹੋਇਆ। ਪੁਲੀਸ ਨੇ ਫਰਾਰ ਹੋਏ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ