For the best experience, open
https://m.punjabitribuneonline.com
on your mobile browser.
Advertisement

ਦਾਜ ਮੰਗਣ ਦੇ ਦੋਸ਼ ਹੇਠ ਕੇਸ ਦਰਜ

07:07 AM Apr 05, 2024 IST
ਦਾਜ ਮੰਗਣ ਦੇ ਦੋਸ਼ ਹੇਠ ਕੇਸ ਦਰਜ
Advertisement

ਖੰਨਾ: ਦਾਜ ਮੰਗਣ ਦੇ ਦੋਸ਼ ਹੇਠ ਥਾਣਾ ਸਿਟੀ-2 ਦੀ ਪੁਲੀਸ ਵੱਲੋਂ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਖੰਨਾ ਦੇ ਕ੍ਰਿਸ਼ਨਾ ਨਗਰ ਦੀ ਵਸਨੀਕ ਪਾਰੁਲ ਗੁਪਤਾ ਨੇ ਆਪਣੇ ਪਤੀ ਅਕਸ਼ੈ ਗੁਪਤਾ ਵਾਸੀ ਚੰਡੀਗੜ੍ਹ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਪਾਰੁਲ ਦਾ ਵਿਆਹ 23 ਜੁਲਾਈ 2021 ਨੂੰ ਹੋਇਆ ਸੀ। ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਵਿਆਹ ਬਿਲਕੁਲ ਸਾਦਾ ਸੀ। ਵਿਆਹ ਸਮੇਂ ਦਾਜ ਦੀ ਆਈਟਮ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ। ਵਿਆਹ ਤੋਂ ਕੁਝ ਦੇਰ ਬਾਅਦ ਦੋਵੇਂ ਧਿਰਾਂ ਦਾ ਛੋਟੀ ਛੋਟੀ ਗੱਲ ਨੂੰ ਲੈ ਕੇ ਆਪਸੀ ਤਕਰਾਰ ਰਹਿਣ ਲੱਗ ਪਿਆ ਸੀ। ਪਾਰੁਲ ਦੇ ਸਹੁਰੇ ਘਰ 13 ਸਤੰਬਰ 2022 ਨੂੰ ਝਗੜਾ ਹੋਣ ਕਾਰਨ ਉਸਦੇ ਮਾਤਾ ਪਿਤਾ ਉਸ ਨੂੰ ਖੰਨਾ ਲੈ ਆਏ ਸਨ ਜੋ ਹੁਣ ਤੱਕ ਆਪਣੇ ਪੇਕੇ ਘਰ ਖੰਨਾ ਵਿੱਚ ਰਹਿ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×