For the best experience, open
https://m.punjabitribuneonline.com
on your mobile browser.
Advertisement

ਦਾਜ ਲਈ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ

07:01 AM Sep 19, 2024 IST
ਦਾਜ ਲਈ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਸਤੰਬਰ
ਥਾਣਾ ਜਮਾਲਪੁਰ ਦੀ ਪੁਲੀਸ ਨੂੰ ਰਸੀਲਾ ਨਗਰ ਜਮਾਲਪੁਰ ਵਾਸੀ ਪੂਜਾ ਸਾਹਨੀ ਨੇ ਦੱਸਿਆ ਕਿ ਉਸ ਦਾ ਵਿਆਹ ਨੀਰਜ ਸਾਹਨੀ ਨਾਲ ਹੋਇਆ ਸੀ। ਜਿਸ ਮਗਰੋਂ ਉਸ ਨੂੰ ਹੋਰ ਦਾਜ ਲਿਆਉਣ ਲਈ ਸਰੀਰਕ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲੱਗ ਪਏ।‌ ਪੂਜਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਕੁੱਟ-ਮਾਰ ਕਰਨ ਮਗਰੋਂ ਉਸ ਨੂੰ ਤੇ ਉਸ ਦੀ ਧੀ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਸਬੰਧ ਵਿੱਚ ਪੁਲੀਸ ਨੇ ਨੀਰਜ ਸਾਹਨੀ, ਪਿਤਾ ਕਾਸ਼ੀਨਾਥ ਸਾਹਨੀ ਤੇ ਮਾਤਾ ਰਾਮਦੁਲਾਰੀ ਸਾਹਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈੈ। ਇਸੇ ਤਰ੍ਹਾਂ ਥਾਣਾ ਵਿਮੈੱਨ ਦੀ ਪੁਲੀਸ ਨੂੰ ਕ੍ਰਿਸ਼ਨਾ ਕਲੋਨੀ ਰਾਹੋਂ ਰੋਡ, ਬਸਤੀ ਜੋਧੇਵਾਲ ਵਾਸੀ ਰਚਨਾ ਬਾਲਾ ਦੀ ਼਼ਸ਼ਿਕਾਇਤ ’ਤੇ ਵਿਨੋਦ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈੈ।

Advertisement

Advertisement
Advertisement
Author Image

Advertisement