For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ

07:00 AM Sep 23, 2024 IST
ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਸਤੰਬਰ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਅੱਜ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੀਊਵਾਲ ਥਾਣਾ ਬਿਲਗਾ ਵਾਸੀ ਸੰਦੀਪ ਕੁਮਾਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਸਿਕਿਓਰਿਟੀ ਐਡ ਹਾਊਸ ਕੀਪਿੰਗ ਵੱਲੋਂ ਐਲਡੀਕੋ ਕਲੋਨੀ ਵਿੱਚ ਡਿਊਟੀ ’ਤੇ ਤਾਇਨਾਤ ਸੀ। ਉਹ ਰਾਤ ਨੂੰ ਨੋਰਥਨ ਐਂਟਰੀ ਗੇਟ ’ਤੇ ਮੋਜੂਦ ਸੀ ਤਾਂ ਇੱਕ ਬੁੱਲਟ ਮੋਟਰਸਾਈਕਲ ’ਤੇ 3 ਨੌਜਵਾਨ ਅਤੇ ਇਨ੍ਹਾਂ ਦੇ ਪਿੱਛੇ ਕਾਰ ਸਵਾਰ 3 ਨੌਜਵਾਨ ਗੇਟ ਨੰਬਰ 2 ਵੱਲੋਂ ਲਲਕਾਰੇ ਮਾਰਦੇ ਹੋਏ ਆਏ। ਉਸ ਨੇ ਜਦੋਂ ਉਕਤ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹੱਥ ਵਿੱਚ ਫੜੇ ਦਾਤ ਨਾਲ ਉਸ ਦੀ ਕੁੱਟ ਮਾਰ ਸ਼ੁਰੂ ਕਰ ਦਿੱਤੀ। ਰੌਲਾ ਪਾਉਣ ’ਤੇ ਉਹ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਰਵੀ ਢਿੱਲੋਂ ਵਾਸੀ ਪਿੰਡ ਹੁਸੈਨਪੁਰਾ ਤੇ 5-6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।‌

Advertisement

Advertisement
Advertisement
Author Image

Advertisement