For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ

07:30 AM Sep 12, 2024 IST
ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
Advertisement

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਤਹਿਤ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸੰਜੇ ਜਲੋਟਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਵਰੁਨ ਮਲਹੋਤਰਾ ਨਾਲ ਆਪਣੀ ਇਨੋਵਾ ’ਚ ਪੁਰਾਣੇ ਬੱਸ ਅੱਡੇ ਵੱਲ ਜਾ ਰਹੇ ਸਨ ਕਿ ਫਰੈਂਡਜ਼ ਢਾਬੇ ਕੋਲ ਉਸਦਾ ਇੱਕ ਜਾਣਕਾਰ ਵਿਅਕਤੀ ਸੜਕ ’ਤੇ ਖੜ੍ਹਾ ਸੀ, ਉਸਨੇ ਜਦੋਂ ਉਸ ਲਈ ਆਪਣੀ ਗੱਡੀ ਰੋਕੀ ਤਾਂ ਨਸ਼ੇ ਵਿੱਚ ਕੁੱਝ ਲੋਕਾਂ ਨੇ ਉਨ੍ਹਾਂ ਦੀ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਫ਼ਰਾਰ ਹੋ ਗਏ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਰਾਜੀਵ ਲੂਥਰਾ, ਦੀਪਕ ਸੂਦ ਅਤੇ ਵਿਜੇ ਗੋਗਨਾ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement