For the best experience, open
https://m.punjabitribuneonline.com
on your mobile browser.
Advertisement

ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ

07:14 AM Jan 07, 2024 IST
ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜਨਵਰੀ
ਥਾਣਾ ਟਿੱਬਾ ਦੀ ਪੁਲੀਸ ਨੇ ਇੱਕ ਸਬਜ਼ੀ ਵੇਚਣ ਵਾਲੇ ਸਾਗਰ ਯਾਦਵ ਵਾਸੀ ਮਹਾਂਵੀਰ ਟੈਕਸਟਾਈਲ ਕਲੋਨੀ ਦੀ ਸ਼ਿਕਾਇਤ ’ਤੇ 45 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਬਜ਼ੀ ਵਿਕਰੇਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਮਹਾਂਵੀਰ ਟੈਕਸਟਾਈਕਲ ਕਲੋਨੀ ਵਿੱਚ ਸਬਜ਼ੀ ਵਾਲੀ ਰੇਹੜੀ ਲਗਾਉਂਦਾ ਹੈ। ਰੇਹੜੀ ਲਗਾਉਣ ਨੂੰ ਲੈ ਕੇ ਰਾਜੂ ਮਿਸ਼ਰਾ ਉਸ ਤੋਂ ਪੈਸੇ ਮੰਗਦਾ ਸੀ। ਉਸ ਵੱਲੋਂ ਪੈਸੇ ਦੇਣ ਤੋਂ ਨਾਂਹ ਕਰਨ ’ਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਉਸ ਦੇ ਘਰ ਆ ਕੇ ਪਹਿਲਾਂ ਕੁੱਟਮਾਰ ਕੀਤੀ ਅਤੇ ਘਰ ਦੇ ਗੇਟ ਦੀ ’ਤੇ ਘਰ ਦੇ ਬਾਹਰ ਖੜ੍ਹੇ ਵਾਹਨਾਂ ਦੀ ਭੰਨਤੋੜ ਕੀਤੀ। ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਰਾਜੂ ਮਿਸ਼ਰਾ, ਸੂਰਜ, ਰਵੀ, ਸਾਹਿਲ, ਮੁਹੰਮਦ ਅਯੂਬ, ਸੋਨੂੰ ਯਾਦਵ ਤੇ ਸੂਰਜ ਮੋਰਿਆ ਆਦਿ ਸਣੇ 25/30 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

Advertisement