ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ

08:30 AM Jul 12, 2023 IST

ਲੁਧਿਆਣਾ: ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਤਹਿਤ 4-5 ਨਾਮਲੂਮ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਅਨੁਰਾਗ ਚੌਹਾਨ ਵਾਸੀ ਮਲੋਟ (ਸ੍ਰੀ ਮੁਕਤਸਰ ਸਾਹਿਬ) ਨੇ ਦੱਸਿਆ ਹੈ ਕਿ ਉਹ ਓਪਨ ਵੈਗ ਸਲਿਊਸ਼ਨ ਆਈਟੀ ਕੰਪਨੀ ਪੱਖੋਵਾਲ ਰੋਡ ਵਿਖੇ ਕੰਮ ਕਰਦਾ ਹੈ। ਉਹ ਆਪਣੇ ਦੋਸਤਾਂ ਨਵਨੀਤ ਕੁਮਾਰ, ਨੀਰਜ ਵਰਮਾ ਅਤੇ ਕਿਰਨਜੀਤ ਸਿੰਘ ਨਾਲ ਫਿਰੋਜ ਗਾਂਧੀ ਮਾਰਕੀਟ ਤੋਂ ਚਾਹ ਪੀ ਕੇ ਆਪਣੇ ਦਫ਼ਤਰ ਵੱਲ ਜਾਣ ਲਈ ਜਦੋਂ ਸੜਕ ਪਾਰ ਕਰਨ ਲੱਗਾ ਤਾਂ ਪਾਰਕ ਪਲਾਜਾਤ ਹੋਟਲ ਵਾਲੀ ਸਾਈਡ ਤੋਂ ਇੱਕ ਗੱਡੀ ਇਨੋਵਾ ਨੰਬਰ ਪੀਬੀ 91ਏ 2678 ਆਈ ਜਿਸ ਦੇ ਚਾਲਕ ਨੇ ਗੱਡੀ ਉਨ੍ਹਾਂ ਵੱਲ ਸਿੱਧੀ ਕਰ ਦਿੱਤੀ। ਉਸ ਦੇ ਦੋਸਤ ਨਵਨੀਤ ਨੇ ਬੋਨਟ ਤੇ ਹੱਥ ਲਗਾ ਕੇ ਆਪਣਾ ਬਚਾਅ ਕਰਦਿਆਂ ਗੱਡੀ ਚਾਲਕ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਗਾਲੀ ਗਲੋਚ ਕਰਕੇ ਆਪਣੇ ਕੁੱਝ ਸਾਥੀ ਬੁਲਾ ਲਏ ਅਤੇ ਉਨ੍ਹਾਂ ਦੀ ਇੱਟਾਂ, ਰੋੜੇ, ਲੋਹੇ ਦੇ ਕੜੇ ਅਤੇ ਸੜਕ ਤੇ ਪਏ ਟਰੈਫ਼ਿਕ ਰੋਕਣ ਵਾਲੇ ਕੋਨ ਪਲਾਸਟਿਕ ਨਾਲ ਕੁੱਟਮਾਰ ਕੀਤੀ। ਉਨ੍ਹਾਂ ਉਸ ਦਾ ਸੈਮਸੰਗ ਦਾਮੋਬਾਈਲ ਵੀ ਤੋੜ ਦਿੱਤਾ ਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਥਾਣੇਦਾਰ ਬਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਨਾਮਲੂਮ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Tags :
ਕੁੱਟਮਾਰਦੋਸ਼