For the best experience, open
https://m.punjabitribuneonline.com
on your mobile browser.
Advertisement

ਗਊਵੰਸ਼ ਦੇ ਕੱਟੇ ਅੰਗ ਮਿਲਣ ’ਤੇ ਕੇਸ ਦਰਜ

07:00 AM Apr 16, 2024 IST
ਗਊਵੰਸ਼ ਦੇ ਕੱਟੇ ਅੰਗ ਮਿਲਣ ’ਤੇ ਕੇਸ ਦਰਜ
Advertisement

ਬੀਰਬਲ ਰਿਸ਼ੀ
ਸ਼ੇਰਪੁਰ, 15 ਅਪਰੈਲ
ਗੁਰਬਖਸ਼ਪੁਰਾ-ਪੰਜਗਰਾਈਆਂ ਸੜਕ ’ਤੇ ਪੈਂਦੀ ਡਰੇਨ ’ਤੇ ਗਊਵੰਸ਼ ਦੇ ਕੱਟੇ ਅੰਗ ਮਿਲਣ ਮਗਰੋਂ ਅੱਜ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਤੇ ਸਾਥੀਆਂ ਸਮੇਤ ਘਟਨਾ ਸਥਾਨ ’ਤੇ ਪੁੱਜੇ। ਦੂਜੇ ਪਾਸੇ ਐੱਸਡੀਐੱਮ ਧੂਰੀ ਅਮਿਤ ਗੁਪਤਾ ਦੀ ਹਦਾਇਤ ’ਤੇ ਪੁਲੀਸ ਨੇ ਅਣਪਛਾਤਿ ਵਿਅਕਤੀਆਂ ਖ਼ਿਲਾਫ਼ ਸਖਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਯਾਦ ਰਹੇ ਕਿ ਬੀਤੀ ਰਾਤ ਇੱਕ ਗਊ ਭਗਤ ਨੇ ਅੱਧੀ ਦਰਜ਼ਨ ਪਲਾਸਟਿਕ ਦੀਆਂ ਬੋਰੀਆਂ ਵਿੱਚ ਭਰੇ ਪਸ਼ੂਆਂ ਦੇ ਅੰਗ ਡਰੇਨ ਵਿੱਚ ਹੋਣ ਦਾ ਦਾਅਵਾ ਕਰਦਿਆਂ ਬੀਤੀ ਸ਼ਾਮ ਜਾਣਕਾਰੀ ਦਿੱਤੀ ਸੀ ਜਿਸ ਮਗਰੋਂ ਪੁਲੀਸ ਮੌਕੇ ’ਤੇ ਘਟਨਾਸਥਾਨ ’ਤੇ ਪੁੱਜ ਗਈ ਸੀ। ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨੇ ਵੀਡੀਓ ਸੰਦੇਸ਼ ਰਾਹੀਂ ਦਾਅਵਾ ਕੀਤਾ ਕਿ ਗਊਆਂ ਦਾ ਮਾਸ ਦਿੱਲੀ ਅਤੇ ਲੁਧਿਆਣਾ ਵੇਚਣ ਬਾਰੇ ਇੱਕ ਹਫ਼ਤਾ ਪਹਿਲਾਂ ਉਨ੍ਹਾਂ ਨੂੰ ਖਾਸ ਸੂਚਨਾ ਮਿਲੀ ਸੀ ਜਿਸ ਤਹਿਤ ਉਹ ਖੁਦ ਰੈਕੀ ਕਰਕੇ ਗਏ ਸਨ ਅਤੇ ਸਬੰਧਤ ਵਿਅਕਤੀਆਂ ਦੀ ਉਨ੍ਹਾਂ ਕੋਲ ਬਕਾਇਦਾ ਪਹਿਚਾਣ ਵੀ ਹੈ। ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਉੱਧਰ ਐੱਸਐੱਚਓ ਸ਼ੇਰਪੁਰ ਨੇ ਕਿਹਾ ਕਿ ਉਨ੍ਹਾਂ ਪਰਚਾ ਦਰਜ ਕਰਨ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਦੀ ਟੀਮ ਬੁਲਾ ਕੇ ਪਸ਼ੂਆਂ ਦੇ ਅੰਗ ਸਬੰਧੀ ਸੈਂਪਲ ਭਰਵਾਏ ਹਨ।

Advertisement

ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ: ਚੇਅਰਮੈਨ

ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਨੇ ਕਿਹਾ ਕਿ ਭਾਵੇਂ ਉਨ੍ਹਾਂ ਐੱਸਐੱਸਪੀ ਨੂੰ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ ਪਰ ਜੇਕਰ ਗਊ ਰੱਖਿਆ ਦਲ ਦੇ ਪ੍ਰਧਾਨ ਕੋਲ ਸਬੰਧਤ ਵਿਅਕਤੀਆਂ ਦੀ ਪਹਿਚਾਣ ਹੈ ਤਾਂ ਪੁਲੀਸ ਦਾ ਸਹਿਯੋਗ ਕਰਨ। ਉਂਜ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement
Author Image

Advertisement
Advertisement
×