ਮਿਆਦ ਪੁੱਗੇ ਬੀਜ ਵੇਚਣ ਦੇ ਦੋਸ਼ ਹੇਠ ਕੇਸ ਦਰਜ
07:38 AM Dec 01, 2024 IST
Advertisement
ਪੱਤਰ ਪ੍ਰੇਰਕ
ਟੋਹਾਣਾ, 30 ਨਵੰਬਰ
ਇੱਥੋਂ ਦੀ ਇਕ ਦੁਕਾਨ ’ਤੇ ਮਿਆਦ ਪੁੱਗੇ ਬੀਜ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸਬੰਧੀ ਸੀਐਮ ਫਲਾਇੰਗ ਟੀਮ ਨੇ ਏ ਟੂ ਜ਼ੈੱਡ ਬੀਜ ਭੰਡਾਰ ’ਤੇ ਛਾਪਾ ਮਾਰਿਆ ਤੇ ਇਸ ਦੌਰਾਨ ਦੁਕਾਨ ਅੰਦਰ ਵੱਡੇ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆਉਣ ’ਤੇ ਟੀਮ ਨੇ ਦੁਕਾਨ ਸੀਲ ਕਰ ਦਿੱਤੀ। ਫਲਾਇੰਗ ਟੀਮ ਨੇ ਖੇਤੀਬਾੜੀ ਅਫ਼ਸਰਾਂ ਨਾਲ ਬੀਜ ਦੁਕਾਨ ਦੀ ਜਦੋਂ ਜਾਂਚ ਕੀਤੀ ਤਾਂ ਦੁਕਾਨ ਅੰਦਰੋਂ 6.83 ਕੁਇੰਟਲ ਬੀਜ ਤੋਂ ਇਲਾਵਾ ਕੀਟਨਾਸ਼ਕ ਤੇ ਨਦੀਨਨਾਸ਼ਕ ਦਵਾਈਆਂ ਲੰਘੀ ਤਰੀਕ ਦੇ ਮਿਲੇ ਤਾਂ ਇਸ ਟੀਮ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਦੁਕਾਨ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ। ਪੁਲੀਸ ਨੇ ਏ ਟੂ ਜ਼ੈੱਡ ਬੀਜ ਭੰਡਾਰ ਦਾ ਸਮਾਨ ਵੀ ਜ਼ਬਤ ਕਰ ਲਿਆ ਹੈ। ਫਲਾਇੰਗ ਟੀਮ ਨੇ ਇਸ ਦੁਕਾਨ ਦੇ ਸੈਂਪਲ ਲੈਬ ਵਿਚ ਭੇਜ ਦਿੱਤੇ ਹਨ।
Advertisement
Advertisement
Advertisement