ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਸਟਰੇਲੀਆ ਭੇਜਣ ਬਹਾਨੇ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ

08:04 AM May 09, 2024 IST

ਪੱਤਰ ਪ੍ਰੇਰਕ
ਰਤੀਆ, 8 ਮਈ
ਆਸਟਰੇਲੀਆ ਦੇ ਵਰਕ ਵੀਜ਼ਾ ਦੇ ਨਾਮ ’ਤੇ ਫਰਜ਼ੀ ਵੀਜ਼ਾ ਦੇ ਕੇ ਦੁਬਈ ਭੇਜਣ ਅਤੇ ਕਰੀਬ 21 ਲੱਖ ਰੁਪਏ ਦੀ ਠੱਗੀ ਦੇ ਦੋਸ਼ ਹੇਠ ਪੁਲੀਸ ਨੇ ਪਿੰਡ ਲਾਂਬਾ ਦੇ ਗੁਰਜੀਤ ਸਿੰਘ ਉਰਫ ਹਰਜੀਤ ਸਿੰਘ ਅਤੇ ਉਸ ਦੀ ਪਤਨੀ ਰਾਜ ਕੌਰ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤ ’ਚ ਪੀੜਤਾ ਸੀਮਾ ਨੇ ਦੱਸਿਆ ਕਿ ਪਿੰਡ ਲਾਂਬਾ ਦੀ ਰਾਜ ਕੌਰ ਨੇ ਉਸ ਦੇ ਪਤੀ ਹਰਪਾਲ ਸਿੰਘ ਨੂੰ ਵਰਕ ਵੀਜ਼ੇ ’ਤੇ ਵਿਦੇਸ਼ ਭੇਜਣ ਦੀ ਗੱਲ ਕਹੀ ਅਤੇ ਉਸ ਸਮੇਂ ਉਹ ਖੁਦ ਦੁਬਈ ਵਿਚ ਸੀ। ਇਸ ਸਬੰਧੀ ਉਨ੍ਹਾਂ 14 ਲੱਖ ਰੁਪਏ ਦੀ ਰਾਸ਼ੀ ਰਾਜ ਕੌਰ ਦੇ ਪਤੀ ਗੁਰਜੀਤ ਸਿੰਘ ਨੂੰ ਅਦਾ ਕਰ ਦਿੱਤੀ ਤੇ 22 ਜੂਨ 2023 ਨੂੰ ਹਰਜੀਤ ਸਿੰਘ ਨੇ ਹਰਪਾਲ ਨੂੰ ਮਸਕਟ ਤੇ ਮਗਰੋਂ ਦੁਬਈ ਭੇਜ ਦਿੱਤਾ। ਰਾਜ ਕੌਰ 10 ਦਿਨ ਬਾਅਦ ਹਰਪਾਲ ਸਿੰਘ ਨੂੰ ਉਥੇ ਛੱਡ ਕੇ ਭਾਰਤ ਦੇ ਪਿੰਡ ਲਾਂਬਾ ਆ ਗਈ, ਜਦੋਂ ਕਿ ਉਸ ਦਾ ਪਤੀ ਹਰਪਾਲ ਸਿੰਘ ਦੁਬਈ ਵਿਚ ਬਿਨਾ ਕਿਸੇ ਕੰਮ ਦੇ ਏਜੰਟ ਕੋਲ ਪਿਆ ਰਿਹਾ।

Advertisement

Advertisement
Advertisement