ਮੰਦਰ ’ਚ ਮੂਰਤੀ ਤੋੜਨ ਦੇ ਦੋਸ਼ ਹੇਠ ਕੇਸ ਦਰਜ
10:43 AM Nov 10, 2024 IST
Advertisement
ਪੱਤਰ ਪ੍ਰੇਰਕ
ਜਗਰਾਉਂ, 9 ਨਵੰਬਰ
ਇਥੋਂ ਦੀ ਪੁਲੀਸ ਨੇ ਅੱਜ ਪਿੰਡ ਐਤੀਆਣਾ ਵਿੱਚ ਮਾਤਾ ਜਵਾਲਾ ਜੀ ਦੇ ਮੰਦਰ ਵਿੱਚ ਸਥਾਪਤ ਮੂਰਤੀਆਂ ਦੀ ਭੰਨ-ਤੋੜ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਨਿਰਮਲ ਸਿੰਘ ਵਾਸੀ ਪਿੰਡ ਐਤੀਆਣਾ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਪਿੰਡ ਵਿੱਚ ਮਾਤਾ ਜਵਾਲਾ ਜੀ ਦੇ ਮੰਦਰ ਵਿੱਚ ਬੀਤੇ ਕੱਲ੍ਹ ਸ਼ਾਮ ਕਰੀਬ ਪੰਜ ਵਜੇ ਉਹ ਮੰਦਰ ’ਚ ਸੇਵਾ ਕਰ ਰਿਹਾ ਸੀ। ਉਸ ਵੇਲੇ ਇੱਕ ਵਿਅਕਤੀ ਮੰਦਰ ’ਚ ਦਾਖਲ ਹੋਇਆ ਅਤੇ ਸਥਾਪਤ ਮੂਰਤੀਆਂ ਕੋਲ ਗਿਆ। ਉਹ ਵਿਅਕਤੀ ਮੂਰਤੀਆਂ ਨਾਲ ਛੇੜ-ਛਾੜ ਕਰ ਰਿਹਾ ਸੀ। ਜਦੋਂ ਨਿਰਮਲ ਸਿੰਘ ਨੇ ਰੋਕਿਆ ਤਾਂ ਉਸ ਨੇ ਧੱਕਾ ਮਾਰ ਕੇ ਇੱਕ ਮੂਰਤੀ ਹੇਠਾਂ ਸੁੱਟ ਦਿੱਤੀ।
Advertisement
Advertisement
Advertisement