ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਊ ਵੰਸ਼ ਦੇ ਟੁਕੜੇ ਮਿਲਣ ਦੇ ਮਾਮਲੇ ਵਿੱਚ ਕੇਸ ਦਰਜ

07:44 AM Oct 18, 2024 IST

ਪੱਤਰ ਪ੍ਰੇਰਕ
ਪੱਖੋ ਕੈਂਚੀਆਂ, 17 ਅਕਤੂਬਰ
ਪਿੰਡ ਭਗਤਪੁਰਾ ਮੌੜ ਦੀ ਹੱਡਾਰੋੜੀ ਵਿੱਚ ਇੱਕ ਵਿਅਕਤੀ ਵੱਲੋਂ ਗਊ ਵੰਸ਼ ਦੇ ਅੰਗ ਸੁੱਟਣ ’ਤੇ‌ ਮਾਹੌਲ ਗਰਮਾ ਗਿਆ। ਪਿੰਡ ਵਾਸੀਆਂ ਅਤੇ ਗਊ ਸੁਰੱਖਿਆ ਸੇਵਾ ਦਲ ਵਲੋਂ ਇਸ ਪ੍ਰਤੀ ਸਖ਼ਤ ਰੁੱਖ ਕਰਦਿਆਂ ਮੁਲਜ਼ਮ ਵਿਰੁੱਧ ਥਾਣਾ ਸ਼ਹਿਣਾ ਵਿਚ ਪਰਚਾ ਦਰਜ ਕਰਵਾਇਆ ਗਿਆ। ਦਲ ਦੇ ਪ੍ਰਧਾਨ ਸੰਦੀਪ ਕੁਮਾਰ ਵਰਮਾ ਨੇ ਦੱਸਿਆ ਕਿ ਪਿੰਡ ਮੌੜਾਂ ਦੇ ਆਸ਼ੂ ਖਾਨ ਪਿੰਡ ਦੀ ਹੱਡਾਰੋੜੀ ਵਿੱਚ ਗਊ ਵੰਸ਼ ਦੇ ਟੁਕੜੇ ਸੁੱਟਦਾ ਫੜਿਆ ਗਿਆ ਹੈ। ਇਹ ਵਿਅਕਤੀ ਗਊ ਵੰਸ਼ ਦਾ ਮੀਟ ਬੱਕਰੇ ਦਾ ਮੀਟ ਕਹਿ ਕੇ ਆਪਣੀ ਦੁਕਾਨ ਪੱਖੋਂ ਕੈਂਚੀਆਂ ਵਿੱਚ ਲੋਕਾਂ ਨੂੰ ਵੇਚਦਾ ਹੈ। ਇਸ ਘਟਨਾ ਤੋਂ ਬਾਅਦ ਪੁਲੀਸ ਦੀ ਹਾਜ਼ਰੀ ਵਿੱਚ ਇਸ ਦੇ ਘਰ ਤੋਂ ਗਊ ਦੀ ਜਿਉਂਦੀ ਬੱਛੀ ਵੀ ਬਰਾਮਦ ਕੀਤੀ ਹੈ। ਸ਼ਹਿਣਾ ਥਾਣਾ ਦੇ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਦੀਪ ਵਰਮਾ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮ ਆਸ਼ੂ ਖਾਨ ਮੌੜ ਨਾਭਾ ’ਤੇ ਕੇਸ ਦਰਜ ਕਰ ਲਿਆ ਹੈ।

Advertisement

Advertisement