ਗੁਰਦੁਆਰੇ ਦਾ ਬੋਰਡ ਪੁੱਟਣ ’ਤੇ ਕੇਸ ਦਰਜ
07:03 AM May 09, 2024 IST
ਅੰਮ੍ਰਿਤਸਰ: ਇੱਥੋਂ ਦੀ ਹੋਲੀ ਸਿਟੀ ਕਲੋਨੀ ਸਥਿਤ ਇਤਿਹਾਸਕ ਗੁਰਦੁਆਰਾ ਅਦਾਲਤ ਸਾਹਿਬ ਦਾ ਕਲੋਨੀ ਦੇ ਬਾਹਰ ਲੱਗਾ ਬੋਰਡ ਪੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਕੁਝ ਵਿਅਕਤੀਆ ਖਿਲਾਫ ਕੇਸ ਦਰਜ ਕੀਤਾ ਹੈ। ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਗੁਰਦੇਵ ਸਿੰਘ ਮਾਹਲ, ਸੁਰਿੰਦਰਪਾਲ ਸਿੰਘ ਆਦਿ ਨੇ ਮੰਗ ਕੀਤੀ ਕਿ ਗੁਰੂਘਰ ਦਾ ਬੋਰਡ ਪੁੱਟਣ ਵਾਲੇ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਸਵੇਰੇ ਕਾਲੋਨਾਈਜ਼ਰ ਨੇ ਆਪਣੇ ਕਰਿੰਦਿਆਂ ਰਾਹੀਂ ਇਹ ਬੋਰਡ ਪੁੱਟ ਕੇ ਸੁੱਟ ਦਿੱਤਾ ਹੈ। ਦੂਜੇ ਪਾਸੇ ਦੇਰ ਰਾਤ ਬੋਰਡ ਪੁੱਟਣ ਕਾਰਨ ਰੋਹ ਵਿੱਚ ਆਏ ਲੋਕਾਂ ਨੇ ਕਲੋਨੀ ਦੇ ਬਾਹਰ ਧਰਨਾ ਲਾ ਦਿੱਤਾ, ਜਿਸ ਮਗਰੋਂ ਪੁਲੀਸ ਨੇ ਤਿੰਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਟਨਸ
Advertisement
Advertisement
Related News
Advertisement