ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਲਜ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਪਿਓ-ਪੁੱਤ ਦੀ ਕੁੱਟਮਾਰ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ

08:48 AM Oct 21, 2024 IST

ਫਗਵਾੜਾ (ਪੱਤਰ ਪ੍ਰੇਰਕ): ਕਾਲਜ ਪ੍ਰਧਾਨ ਦੀ ਚੋਣ ਦੌਰਾਨ ਹੋਏ ਇਕੱਠ ਮੌਕੇ ਇੱਕ ਨੌਜਵਾਨ ਤੇ ਉਸਦੇ ਪਿਤਾ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਸਤਨਾਮਪੁਰਾ ਪੁਲੀਸ ਨੇ ਤਿੰਨ ਨੌਜਵਾਨਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਿਲਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਰਾਜਾ ਗਾਰਡਨ ਕਲੋਨੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ 19 ਅਕਤੂਬਰ ਨੂੰ ਸੈਨ ਸੋਲਰਜਰ ਕਾਲਜ ਨਿਊ ਆਬਾਦੀ ਹਦੀਆਬਾਦ ਦਾ ਪ੍ਰਧਾਨ ਚੋਣਾਂ ਲਈ ਇਕੱਠ ਹੋਇਆ ਸੀ ਤੇ ਆਮ ਆਦਮੀ ਪਾਰਟੀ ਵਾਰਡ ਸੈਕਟਰੀ ਹੋਣ ਕਰਕੇ ਉਸਦੀ ਡਿਊਟੀ ਬਤੌਰ ਪ੍ਰਬੰਧ ਕਰਨ ਲਈ ਲੱਗੀ ਹੋਈ ਸੀ ਤੇ ਉਸਨੇ ਆਪਣੇ ਪਿਤਾ ਨੂੰ ਵੀ ਕਾਲਜ ਆਉਣ ਲਈ ਕਿਹਾ ਸੀ।
ਇਸੇ ਦੌਰਾਨ ਉਕਤ ਨੌਜਵਾਨ ਆਪਣੇ ਸਾਥੀਆਂ ਸਮੇਤ ਆਏ ਤੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਸਨੇ ਰੌਲਾ ਪਾਇਆ ਤਾਂ ਉਸਦੇ ਪਿਤਾ ਵੀ ਮੌਕੇ ’ਤੇ ਆ ਗਏ ਤੇ ਉਨ੍ਹਾਂ ਉਸਦੀ ਵੀ ਕੁੱਟਮਾਰ ਕੀਤੀ ਤੇ ਉਸਦੀ ਫਾਰਚੂਨਰ ਗੱਡੀ ਦੀ ਵੀ ਭੰਨ-ਤੋੜ ਕਰ ਦਿੱਤੀ। ਇਸ ਸਬੰਧ ’ਚ ਪੁਲੀਸ ਨੇ ਗੁਰਦਾਵਰ ਸਿੰਘ ਉਰਫ਼ ਅਮਰ ਵਾਸੀ ਪਿੰਡ ਦਰਵੇਸ਼, ਰਮਨ ਬੈਂਸ ਵਾਸੀ ਨਵੀਂ ਆਬਾਦੀ ਨਾਰੰਗਸ਼ਾਹਪੁਰ ਤੇ ਡੇਵਿਡ ਵਾਸੀ ਹਦੀਆਬਾਦ ਖਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement