For the best experience, open
https://m.punjabitribuneonline.com
on your mobile browser.
Advertisement

ਤਿੰਨ ਸਾਲ ਪੁਰਾਣੇ ਮਾਮਲੇ ਵਿੱਚ ਫੌਜੀ ਖ਼ਿਲਾਫ਼ ਕੇਸ ਦਰਜ

07:45 PM Jun 29, 2023 IST
ਤਿੰਨ ਸਾਲ ਪੁਰਾਣੇ ਮਾਮਲੇ ਵਿੱਚ ਫੌਜੀ ਖ਼ਿਲਾਫ਼ ਕੇਸ ਦਰਜ
Advertisement

ਫ਼ਿਰੋਜ਼ਪੁਰ: ਥਾਣਾ ਛਾਉਣੀ ਪੁਲੀਸ ਨੇ ਕਰੀਬ ਤਿੰਨ ਸਾਲ ਪਹਿਲਾਂ ਹੋਏ ਵਾਪਰੇ ਸੜਕ ਹਾਦਸੇ ਦੇ ਮਾਮਲੇ ਵਿਚ ਫੌਜ ਦੇ ਟਰੱਕ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਮ੍ਰਿਤਕ ਵਿਅਕਤੀ ਦੀ ਪਤਨੀ ਵੱਲੋਂ ਦਿੱਤੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਗਈ ਹੈ। ਇੱਥੇ ਛਾਉਣੀ ਇਲਾਕੇ ਵਿਚ 25 ਅਕਤੂਬਰ 2020 ਨੂੰ ਫੌਜ ਦੇ ਟਰੱਕ ਨੇ ਮੋਟਰਸਾਈਕਲ ਸਵਾਰ ਮੇਖਾ ਵਾਸੀ ਝੋਕ ਹਰੀ ਹਰ ਨੂੰ ਟੱਕਰ ਮਾਰ ਦਿੱਤੀ ਸੀ। ਇਸ ਟਰੱਕ ਨੂੰ ਫੌਜ ਦੀ ਰਾਜ ਰਾਈਫ਼ਲ ਯੂਨਿਟ ਦਾ ਡਰਾਇਵਰ ਵਿਨੋਦ ਕੁਮਾਰ ਚਲਾ ਰਿਹਾ ਸੀ। ਮ੍ਰਿਤਕ ਮੇਖਾ ਦੀ ਪਤਨੀ ਸਵਿਤਾ ਦਾ ਉਸ ਵਕਤ ਮੁਲਜ਼ਮ ਵਿਨੋਦ ਨਾਲ ਰਾਜ਼ੀਨਾਮਾ ਹੋ ਗਿਆ ਸੀ, ਪਰ ਬਾਅਦ ਵਿਚ ਵਿਨੋਦ ਰਾਜ਼ੀਨਾਮੇ ਤੋਂ ਮੁੱਕਰ ਗਿਆ। ਸਵਿਤਾ ਨੇ ਵਿਨੋਦ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਪਾਸ ਕਰ ਦਿੱਤੀ, ਜਿਸ ਦੀ ਪੜਤਾਲ ਮਗਰੋਂ ਹੁਣ ਵਿਨੋਦ ਕੁਮਾਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਵਿਨੋਦ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Tags :
Advertisement
Advertisement
×