ਜਥੇਬੰਦਕ ਆਗੂ ਖ਼ਿਲਾਫ਼ ਕੇਸ ਦਰਜ
09:17 AM Sep 23, 2024 IST
Advertisement
ਮੁਕੇਰੀਆਂ (ਪੱਤਰ ਪ੍ਰੇਰਕ): ਗੜ੍ਹਦੀਵਾਲਾ ਪੁਲੀਸ ਨੇ ਇੱਕ ਜਥੇਬੰਦੀ ਦੇ ਪ੍ਰਧਾਨ ਖ਼ਿਲਾਫ਼ 4.65 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪਿੰਡ ਰਘੁਵਾਲ ਦੇ ਵਸਨੀਕ ਨਿਰਮਲ ਸਿੰਘ ਨੇ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ ਸੀ ਕਿ ਇੱਕ ਨਿੱਜੀ ਬੈਂਕ ਦੀ ਲਿਮਿਟ ਸੈਟਲ ਕਰਵਾਉਣ ਦੇ ਨਾਮ ’ਤੇ ‘ਸਾਡਾ ਏਕਾ ਜ਼ਿੰਦਾਬਾਦ ਮੋਰਚਾ’ ਦੇ ਪ੍ਰਧਾਨ ਅਵਤਾਰ ਸਿੰਘ ਸੇਖੋਂ ਨੇ ਉਨ੍ਹਾਂ ਕੋਲੋਂ 5 ਲੱਖ ਰੁਪਏ ਲਏ ਸਨ, ਪਰ ਨਾ ਤਾਂ ਉਸਨੇ ਉਕਤ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਈ ਅਤੇ ਨਾ ਹੀ ਉਸਨੂੰ ਵਾਪਸ ਕੀਤੀ। ਵਾਰ ਵਾਰ ਆਖਣ ’ਤੇ ਉਸਨੇ ਕੇਵਲ 35,000 ਰੁਪਏ ਵਾਪਸ ਕੀਤੇ। ਪੀੜਤ ਨੇ ਦੋਸ਼ ਲਾਇਆ ਕਿ ਉਕਤ ਅਵਤਾਰ ਸਿੰਘ ਨੇ ਰਹਿੰਦੀ 4.65 ਲੱਖ ਦੀ ਰਕਮ ਵਾਪਸ ਕਰਨ ਦੀ ਥਾਂ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਬਾਰੇ ਧਮਕਾਉਣਾ ਸ਼ੁਰੂ ਕਰ ਦਿੱਤਾ। ਮਾਮਲੇ ਦੀ ਜਾਂਚ ਡੀਐੱਸਪੀ ਹੁਸ਼ਿਆਰਪੁਰ ਵੱਲੋਂ ਕਰਨ ਉਪਰੰਤ ਗੜ੍ਹਦੀਵਾਲਾ ਪੁਲੀਸ ਨੇ ਅਵਤਾਰ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement