ਖੇਤੀਬਾੜੀ ਅਧਿਕਾਰੀ ਨਾਲ ਬਹਿਸ ਕਰਨ ਵਾਲੇ ਕਿਸਾਨ ਖ਼ਿਲਾਫ਼ ਕੇਸ ਦਰਜ
07:23 AM Nov 27, 2024 IST
Advertisement
ਪੱਤਰ ਪ੍ਰੇਰਕ
ਏਲਨਾਬਾਦ, 26 ਨਵੰਬਰ
ਪਿੰਡ ਕੈਰਾਂਵਾਲੀ ਵਿੱਚ ਇੱਕ ਕਿਸਾਨ ਅਤੇ ਖੇਤੀਬਾੜੀ ਅਧਿਕਾਰੀ ਵਿਚਕਾਰ ਪਰਾਲੀ ਸਾੜੇ ਜਾਣ ਨੂੰ ਲੈ ਕੇ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਕੈਰਾਂਵਾਲੀ ਵਿੱਚ ਇੱਕ ਕਿਸਾਨ ਸੁਰਿੰਦਰ ਬੈਨੀਵਾਲ ਨੇ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਸੀ। ਜੀਪੀਐੱਸ ਲੋਕੇਸ਼ਨ ਦੇ ਆਧਾਰ ’ਤੇ ਜਦੋਂ ਖੇਤੀਬਾੜੀ ਅਧਿਕਾਰੀ ਹੁਸ਼ਿਆਰ ਸਿੰਘ, ਪਟਵਾਰੀ ਅਤੇ ਗਰਾਮ ਸਕੱਤਰ ਕਿਸਾਨ ਦੇ ਖੇਤ ਵਿੱਚ ਪਹੁੰਚੇ ਤਾਂ ਕਿਸਾਨ ਅਤੇ ਅਧਿਕਾਰੀਆਂ ਵਿਚਾਲੇ ਤਕਰਾਰ ਹੋ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਖੇਤੀਬਾੜੀ ਅਧਿਕਾਰੀ ਹੁਸ਼ਿਆਰ ਸਿੰਘ ਨੇ ਦੱਸਿਆ ਕਿ ਖੇਤ ਪਹੁੰਚਣ ’ਤੇ ਕਿਸਾਨ ਨੇ ਉਨ੍ਹਾਂ ਨੂੰ ਕਿਹਾ ਕਿ ਇਹ ਉਸ ਦਾ ਖੇਤ ਹੈ ਤੇ ਉਹ ਆਪਣੇ ਖੇਤ ਵਿੱਚ ਜੋ ਮਰਜ਼ੀ ਕਰੇ। ਪੁਲੀਸ ਨੇ ਕਿਸਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।
Advertisement
Advertisement
Advertisement