For the best experience, open
https://m.punjabitribuneonline.com
on your mobile browser.
Advertisement

ਚੋਣ ਅਧਿਕਾਰੀ ਨਾਲ ਬਦਸਲੂਕੀ ਦੇ ਦੋਸ਼ ਹੇਠ ਕਾਂਸਟੇਬਲ ਖ਼ਿਲਾਫ਼ ਕੇਸ ਦਰਜ

11:27 AM Jun 02, 2024 IST
ਚੋਣ ਅਧਿਕਾਰੀ ਨਾਲ ਬਦਸਲੂਕੀ ਦੇ ਦੋਸ਼ ਹੇਠ ਕਾਂਸਟੇਬਲ ਖ਼ਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 1 ਜੂਨ
ਇੱਥੇ ਇੱਕ ਪੋਲਿੰਗ ਬੂਥ ਉੱਤੇ ਸੈਕਟਰ ਅਧਿਕਾਰੀ ਵਜੋਂ ਆਪਣੀ ਡਿਊਟੀ ਨਿਭਾਅ ਰਹੇ ਇੱਕ ਕਰਮਚਾਰੀ ਉੱਪਰ ਇੱਕ ਸੁਰੱਖਿਆ ਕਰਮੀ ਕਾਂਸਟੇਬਲ ਵੱਲੋਂ ਹਮਲਾ ਕਰ ਕੇ ਹੱਥੋਪਾਈ ਕੀਤੀ ਗਈ। ਇਸ ਸਬੰਧੀ ਚੋਣ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਉਹ ਪਿੰਡ ਖਜਾਲਾ ਦੇ ਰਹਿਣ ਵਾਲੇ ਹਨ ਅਤੇ ਜੰਡਿਆਲਾ ਗੁਰੂ ਦੇ ਇੱਕ ਪੋਲਿੰਗ ਬੂਥ ਉੱਪਰ ਆਪਣੀ ਡਿਊਟੀ ਨਿਭਾਅ ਰਹੇ ਸਨ ਕਿ ਇੱਕ ਸੁਰੱਖਿਆ ਕਰਮਚਾਰੀ ਕਾਂਸਟੇਬਲ ਲਖਵਿੰਦਰ ਸਿੰਘ (ਪਿੰਡ ਖਜਾਲਾ ਦਾ ਹੀ ਵਸਨੀਕ) ਉਨ੍ਹਾਂ ਨੂੰ ਵਾਰ-ਵਾਰ ਫੋਨ ਕਰ ਕੇ ਪ੍ਰੇਸ਼ਾਨ ਕਰ ਰਿਹਾ ਸੀ ਕਿ ਉਹ ਲਖਵਿੰਦਰ ਸਿੰਘ ਨੂੰ ਉਸ ਦੀ ਡਿਊਟੀ ਉੱਪਰ ਛੱਡ ਕੇ ਆਵੇ। ਅਜਿਹਾ ਨਾ ਕਰਨ ’ਤੇ ਕਾਂਸਟੇਬਲ ਲਖਵਿੰਦਰ ਸਿੰਘ ਨੇ ਚੋਣ ਅਧਿਕਾਰੀ ਉੱਪਰ ਹਮਲਾ ਕਰ ਦਿੱਤਾ, ਇਸ ਹੱਥੋਪਾਈ ਵਿੱਚ ਅਧਿਕਾਰੀ ਦੀ ਐਨਕ ਵੀ ਟੁੱਟ ਗਈ। ਪੁਲੀਸ ਅਧਿਕਾਰੀ ਐੱਸਆਈ ਬਘੇਲ ਸਿੰਘ ਨੇ ਕਿਹਾ ਕਿ ਕਾਂਸਟੇਬਲ ਲਖਵਿੰਦਰ ਸਿੰਘ ਖਿਲਾਫ਼ ਥਾਣਾ ਤਰਸਕਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
Author Image

Advertisement
Advertisement
×