For the best experience, open
https://m.punjabitribuneonline.com
on your mobile browser.
Advertisement

ਪਾਲਤੂ ਕੁੱਤੇ ਵੱਲੋਂ ਵੱਢਣ ’ਤੇ ਮਾਲਕਣ ਖ਼ਿਲਾਫ਼ ਕੇਸ ਦਰਜ

08:02 AM Mar 29, 2024 IST
ਪਾਲਤੂ ਕੁੱਤੇ ਵੱਲੋਂ ਵੱਢਣ ’ਤੇ ਮਾਲਕਣ ਖ਼ਿਲਾਫ਼ ਕੇਸ ਦਰਜ
Advertisement

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਇੱਕ ਰਾਹਗੀਰ ਨੂੰ ਪਾਲਤੂ ਕੁੱਤੇ ਵੱਲੋਂ ਵੱਢਣ ’ਤੇ ਮਾਲਕਣ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ ਹਿਮਾਂਸ਼ੂ ਸਹਿਗਲ ਵਾਸੀ ਸੀ ਬਲਾਕ ਭਾਈ ਰਣਧੀਰ ਸਿੰਘ ਨਗਰ ਸਥਿਤ ਡੀਏਵੀ ਸਕੂਲ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ’ਤੇ ਘਰ ਕੋਲ ਪੁੱਜਾ ਇੱਕ ਔਰਤ ਆਸ਼ੂ ਜੱਗੀ ਆਪਣੇ ਕੁੱਤੇ ਨਾਲ ਆ ਰਹੀ ਸੀ। ਇਸ ਦੌਰਾਨ ਕੁੱਤਾ ਔਰਤ ਕੋਲੋਂ ਪਟਾ ਛੁੱਡਵਾ ਕੇ ਉਸ ਨੂੰ ਪੈ ਗਿਆ ਤੇ ਉਸ ਨੂੰ ਸੱਜੀ ਬਾਂਹ ਤੋਂ ਕੱਟ ਲਿਆ ਤੇ ਉਹ ਸੰਤੁਲਨ ਵਿਗੜਨ ਕਾਰਨ ਸਕੂਟਰੀ ਤੋਂ ਡਿੱਗ ਪਿਆ। ਇਸ ਨਾਲ ਉਸਦੀ ਖੱਬੀ ਬਾਂਹ ’ਤੇ ਵੀ ਸੱਟ ਲੱਗੀ। ਇਲਾਜ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।‌ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×