ਨਾਬਾਲਗ ਲੜਕੀ ਨਾਲ ਛੇੜਛਾੜ ਦੇ ਦੋਸ਼ ਹੇਠ ਕੇਸ
07:27 AM Jun 07, 2024 IST
Advertisement
ਤਰਨ ਤਾਰਨ (ਪੱਤਰ ਪ੍ਰੇਰਕ):
Advertisement
ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਛੀਨਾ ਬਿਧੀ ਚੰਦ ਦੇ ਵਾਸੀ ਪੰਜਾਬ ਸਿੰਘ ਖ਼ਿਲਾਫ਼ ਪਿੰਡ ਦੀ ਹੀ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ| ਥਾਣਾ ਮੁਖੀ ਇੰਸਪੈਕਟਰ ਰਾਜਿੰਦਰ ਕੌਰ ਨੇ ਦੱਸਿਆ ਕਿ ਚੋਣਾਂ ਦੇ ਦਿਨ ਜਦੋਂ ਪੀੜਤ ਲੜਕੀ ਦਾ ਪਰਿਵਾਰ ਘਰ ਵਿੱਚ ਨਹੀਂ ਸੀ ਤਾਂ ਮੁਲਜ਼ਮ ਪੰਜਾਬ ਸਿੰਘ ਉਸ ਦੇ ਘਰ ਚਲਾ ਗਿਆ ਅਤੇ ਲੜਕੀ ਨਾਲ ਛੇੜਛਾੜ ਕੀਤੀ| ਲੜਕੀ ਨੇ ਆਪਣਾ ਬਚਾਅ ਕਰਨ ਲਈ ਰੌਲਾ ਪਾਇਆ ਤਾਂ ਮੁਲਜ਼ਮ ਆਪਣਾ ਬਚਾਅ ਕਰਕੇ ਪੀੜਤ ਨੂੰ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ| ਥਾਣਾ ਮੁਖੀ ਇੰਸਪੈਕਟਰ ਰਾਜਿੰਦਰ ਕੌਰ ਨੇ ਪੀੜਤ ਲੜਕੀ ਦੀ ਤਾਈ ਦੇ ਬਿਆਨ ਦਰਜ ਕਰਕੇ ਪੰਜਾਬ ਸਿੰਘ ਖ਼ਿਲਾਫ਼ ਧਾਰਾ 354 ਤੇ 506 ਅਧੀਨ ਕੇਸ ਦਰਜ ਕੀਤਾ ਹੈ|
Advertisement
Advertisement
Advertisement