For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ

11:54 AM Jun 09, 2024 IST
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ
Advertisement

ਸ਼ਸ਼ੀ ਪਾਲ ਜੈਨ
ਖਰੜ, 8 ਜੂਨ
ਖਰੜ ਸਿਟੀ ਪੁਲੀਸ ਨੇ ਕੁਵੈਤ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਲਾਂਡਰਾਂ ਰੋਡ ਖਰੜ ’ਤੇ ਖੁੱਲ੍ਹੀ ਇੱਕ ਇਮੀਗ੍ਰੇਸ਼ਨ ਫਰਮ ਦੇ ਮਾਲਕ ਸੁਨੀਲ ਕੁਮਾਰ ਅਤੇ ਉਥੇ ਮੌਜੂਦ ਇੱਕ ਔਰਤ ਖ਼ਿਲਾਫ਼ ਧਾਰਾ 406 ਅਤੇ 420 ਅਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਸਨੀਕ ਬਲਿਹਾਰ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਵੱਲੋਂ ਕੁਵੈਤ ਦਾ ਵੀਜ਼ਾ ਲਗਾਉਣ ਲਈ ਸੁਨੀਲ ਕੁਮਾਰ ਤੇ ਉਸ ਦੇ ਸਾਥੀਆਂ ਨੂੰ 80,000 ਹਜ਼ਾਰ ਰੁਪਏ ਦਿੱਤੇ ਗਏ ਸਨ। ਬਲਿਹਾਰ ਸਿੰਘ ਨੇ ਦੱਸਿਆ ਕਿ ਉਹ ਨਵੰਬਰ 2023 ਵਿਚ ਗਿਲਕੋ ਵੈਲੀ ਗੇਟ ਨਜ਼ਦੀਕ ਖੁੱਲ੍ਹੇ ਦਫਤਰ ਅਇਆ ਜਿਥੇ ਉਸ ਨੂੰ ਚਾਰ ਮੈਡਮਾਂ ਵੀ ਮਿਲੀਆਂ। ਪੈਸਿਆਂ ਦੇ ਨਾਲ ਅਸਲੀ ਪਾਰਪੋਰਟ ਵੀ ਉਥੇ ਦੇ ਦਿੱਤਾ ਗਿਆ। ਇਸ ਮਗਰੋਂ ਉਸ ਨੂੰ ਵੀਜ਼ਾ ਦਿੱਤਾ ਗਿਆ ਜੋ ਮਨਜ਼ੂਰਸ਼ੁਦਾ ਨਹੀਂ ਸੀ। ਪਿੱਛੋਂ ਉਸ ਨੂੰ ਮੈਡੀਕਲ ਕਰਵਾ ਕੇ ਕੁਵੈਤ ਭੇਜਣ ਦੀ ਗੱਲ ਕਹੀ ਗਈ। ਲੋੜ ਪੈਣ ’ਤੇ ਜਦੋਂ ਸ਼ਿਕਾਇਤਕਰਤਾ ਨੇ ਸੁਨੀਲ ਕੁਮਾਰ ਨੂੰ ਫੋਨ ਕੀਤਾ ਤਾਂ ਫੋਨ ਬੰਦ ਨਿਕਲਿਆ। ਜਦੋਂ ਉਹ ਖਰੜ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਕੰਪਨੀ ਦਫਤਰ ਬੰਦ ਕਰ ਕੇ ਭੱਜ ਚੁੱਕੀ ਹੈ। ਇਸੇ ਤਰ੍ਹਾਂ ਬੁੱਧ ਸਿੰਘ ਨਾਂ ਦੇ ਇੱਕ ਹੋਰ ਵਿਅਕਤੀ ਨੇ ਇਨ੍ਹਾਂ ਨੂੰ ਕੁਵੈਤ ਦੇ ਵਰਕ ਪਰਮਿਟ ਲਈ 60,000 ਰੁਪਏ ਅਤੇ ਮੈਡੀਕਲ ਲਈ 5 ਹਜ਼ਾਰ ਰੁਪਏ ਦਿੱਤੇ ਸਨ। ਇਸ ਤੋਂ ਇਲਾਵਾ ਪਰਵਿੰਦਰ ਲਾਲ ਨਾਲ ਵੀ ਧੋਖਾਧੜੀ ਕੀਤੀ ਗਈ।

Advertisement

ਅਮਰੀਕਾ ਭੇਜਣ ਦੇ ਨਾਂ ’ਤੇ 35 ਲੱਖ ਦੀ ਠੱਗੀ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਦੇ ਬਟਰੋਹਨ ਪਿੰਡ ਦੇ ਲਖਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਨੱਗਲ ਥਾਣੇ ਵਿਚ ਤਿੰਨ ਮੁਲਜ਼ਮਾਂ ਦਵਿੰਦਰ ਸਿੰਘ ਨਿਵਾਸੀ ਆਲਮਪੁਰ ਰੋਡ ਦੌਣ ਕਲਾਂ (ਪਟਿਆਲਾ), ਜਗਜੋਤਪਾਲ ਸਿੰਘ ਨਿਵਾਸੀ ਗੋਬਿੰਦ ਐਨਕਲੇਵ ਦੇਵੀਗੜ੍ਹ ਰੋਡ ਪਟਿਆਲਾ ਅਤੇ ਹਰਵਿੰਦਰ ਕੌਰ ਪਤਨੀ ਦਵਿੰਦਰ ਸਿੰਘ ਦੇ ਖ਼ਿਲਾਫ਼ ਆਪਣੇ ਬੇਟੇ ਜਸਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਦੇ ਨਾਂ ’ਤੇ ਕਥਿਤ ਧੋਖਾਧੜੀ ਕਰਕੇ 35 ਲੱਖ ਰੁਪਏ ਹੜੱਪਣ ਅਤੇ ਗਾਲ੍ਹਾਂ ਆਦਿ ਕੱਢ ਕੇ ਜਾਨੋਂਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਦਰਜ ਕਰਾਇਆ ਹੈ। ਲਖਵਿੰਦਰ ਸਿੰਘ ਨੇ ਐੱਸਪੀ ਅੰਬਾਲਾ ਨੂੰ ਸੌਂਪੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਆਪਣੇ ਬੇਟੇ ਜਸਪ੍ਰੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਕਹਿਣ ’ਤੇ ਦਵਿੰਦਰ ਸਿੰਘ ਨੂੰ ਉਸ ਦੇ ਨਨਿਓਲਾ ਵਿਚਲੇ ਦਫ਼ਤਰ ਵਿਚ ਮਿਲਿਆ ਅਤੇ ਬੇਟੇ ਨੂੰ ਬਾਹਰ ਭੇਜਣ ਲਈ 50 ਲੱਖ ਰੁਪਏ ਵਿਚ ਸੌਦਾ ਤੈਅ ਹੋਇਆ। ਇਸ ਲਈ ਉਸ ਨੇ 10 ਲੱਖ ਰੁਪਏ ਪੇਸ਼ਗੀ ਜਮ੍ਹਾ ਕਰਵਾ ਦਿੱਤੇ। ਉਸ ਤੋਂ 4-5 ਦਿਨ ਬਾਅਦ ਜਗਜੋਤ ਪਾਲ ਸਿੰਘ ਨੂੰ 4 ਲੱਖ ਰੁਪਏ ਦਿੱਤੇ ਗਏ। ਉਸ ਨੇ ਕਿਹਾ ਕਿ ਉਹ ਜਸਪ੍ਰੀਤ ਨੂੰ 10 ਦਿਨਾਂ ਵਿਚ ਕਾਨੂੰਨੀ ਤੌਰ ਤੇ ਅਮਰੀਕਾ ਭੇਜ ਦੇਣਗੇ ਅਤੇ ਬਾਕੀ 36 ਲੱਖ ਰੁਪਏ ਜਸਪ੍ਰੀਤ ਦੇ ਅਮਰੀਕਾ ਪੁੱਜਣ ’ਤੇ ਲਏ ਜਾਣਗੇ। ਮੁਲਜ਼ਮਾਂ ਨੇ ਉਸ ਦੇ ਬੇਟੇ ਨੂੰ ਕੀਨੀਆ ਭੇਜ ਦਿੱਤਾ ਤੇ 35 ਲੱਖ ਰੁਪਏ ਲੈਣ ਤੋਂ ਬਾਅਦ ਵੀ ਮੁਲਜ਼ਮਾਂ ਨੇ ਉੇਸ ਦੇ ਬੇਟੇ ਨੂੰ ਅਮਰੀਕਾ ਭੇਜਣ ਦੀ ਥਾਂ ਉਲਟਾ ਕੀਨੀਆ ਤੋਂ ਵਾਪਸ ਉਨ੍ਹਾਂ ਕੋਲ ਭੇਜ ਦਿੱਤਾ।

Advertisement
Author Image

sukhwinder singh

View all posts

Advertisement
Advertisement
×