For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ ਦੋਸ਼ ਹੇਠ ਕੇਸ

07:31 AM Jun 11, 2024 IST
ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ ਦੋਸ਼ ਹੇਠ ਕੇਸ
Advertisement

ਪੱਤਰ ਪ੍ਰੇਰਕ
ਖਰੜ, 10 ਜੂਨ
ਸਥਾਨਕ ਸਦਰ ਪੁਲੀਸ ਨੇ ਰਵੀ ਕੁਮਾਰ ਖੁਸ਼ਵਾਹਾ ਨਾਂ ਦੇ ਵਿਅਕਤੀ ਦੇ ਪਿਤਾ ਨੂੰ ਦੁਬਈ ਭੇਜਣ ਦਾ ਲਾਰਾ ਲਗਾ ਕੇ ਉਨ੍ਹਾਂ ਨਾਲ 75 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਅਧੀਨ ਸ਼੍ਰਿਆ ਆਨੰਦ ਅਤੇ ਸਿਮਰਨਜੀਤ ਸਿੰਘ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਸਾਲ 2021 ਵਿਚ ਮੁਲਜ਼ਮਾਂ ਨੇ ਖਰੜ ਸਥਿਤ ਉਨ੍ਹਾਂ ਦੇ ਦਫ਼ਤਰ ਵਿਚ ਉਸ ਦੇ ਪਿਤਾ ਨੂੰ ਦੁਬਈ ਭੇਜਣ ਲਈ 75 ਹਜ਼ਾਰ ਰੁਪਏ ਦੀ ਗੱਲ ਮੁਕਾਈ ਸੀ ਅਤੇ ਉਨ੍ਹਾਂ 75 ਹਜ਼ਾਰ ਰੁਪਏ ਪ੍ਰਾਪਤ ਕਰ ਲਏ ਸਨ। ਉਨ੍ਹਾਂ ਵਲੋਂ ਜੋ ਵੀਜ਼ਾ ਦਿੱਤਾ ਗਿਆ ਸੀ ਉਸ ਦਾ ਇੰਟਰਨੈੱਟ ਉੱਤੇ ਕੋਈ ਰਿਕਾਰਡ ਨਹੀਂ ਸੀ। ਸ਼ਿਕਾਇਤਕਰਤਾ ਨੇ ਜਦੋਂ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਪਹਿਲਾਂ ਉਹ ਲਾਅਰੇ ਲਗਾਉਂਦੇ ਰਹੇ ਤੇ ਫਿਰ ਧਮਕੀਆਂ ਦੇਣ ਲੱਗ ਪਏ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Author Image

Advertisement
Advertisement
×