For the best experience, open
https://m.punjabitribuneonline.com
on your mobile browser.
Advertisement

ਡਰਾਈਵਰ ਤੇ ਕੰਡਕਟਰ ਵਿਰੁੱਧ ਸਕਰੈਪ ਚੋਰੀ ਕਰਨ ਦਾ ਕੇਸ ਦਰਜ

11:07 AM Apr 30, 2024 IST
ਡਰਾਈਵਰ ਤੇ ਕੰਡਕਟਰ ਵਿਰੁੱਧ ਸਕਰੈਪ ਚੋਰੀ ਕਰਨ ਦਾ ਕੇਸ ਦਰਜ
Advertisement

ਦੇਵੀਗੜ੍ਹ: ਜੁਲਕਾਂ ਦੀ ਪੁਲੀਸ ਨੇ ਸਕਰੈਪ ਚੋਰੀ ਕਰਨ ਦੇ ਦੋਸ਼ ਹੇਠ ਟਰੱਕ ਦੇ ਡਰਾਈਵਰ ਤੇ ਕੰਡਕਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਬਾਰੇ ਪੁਲੀਸ ਤੋਂ ਜਾਣਕਾਰੀ ਮਿਲੀ ਹੈ ਕਿ ਅਕਾਸ਼ ਓਜਾ ਨੇ ਥਾਣਾ ਜੁਲਕਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ 6 ਅਪਰੈਲ ਨੂੰ ਉਸ ਨੇ ਇੱਕ ਕੈਂਟਰ ਦੇ ਡਰਾਈਵਰ ਗੁਰਜੀਤ ਸਿੰਘ ਰਾਹੀਂ 13 ਟਨ 75 ਕਿਲੋ ਸਕਰੈਪ ਲੱਦ ਕੇ ਮੰਡੀ ਗੋਬਿੰਦਗੜ੍ਹ ਲਈ ਭੇਜਿਆ ਸੀ ਪਰ ਇਹ ਕੈਂਟਰ 10 ਅਪਰੈਲ ਤੱਕ ਵੀ ਸਾਮਾਨ ਲੈ ਕੇ ਗੋਬਿੰਦਗੜ੍ਹ ਨਹੀਂ ਪਹੁੰਚਿਆ। ਇਸ ਦੌਰਾਨ ਮੁੱਦਈ ਨੂੰ ਡਰਾਈਵਰ ਨੇ ਫੋਨ ਕਰਕੇ ਦੱਸਿਆ ਕਿ ਗੱਡੀ ਫਾਈਨਾਂਸ ਕੰਪਨੀ ਨੇ ਫੜ ਲਈ ਹੈ। ਉਸ ਤੋਂ ਬਾਅਦ ਫਿਰ ਡਰਾਈਵਰ ਨੇ ਦੱਸਿਆ ਕਿ ਫਾਈਨਾਂਸਰ ਨੇ ਗੱਡੀ ਛੱਡ ਦਿੱਤੀ ਹੈ। ਉਸ ਦਿਨ ਤੋਂ ਬਾਅਦ ਡਰਾਇਵਰ ਦਾ ਫੋਨ ਬੰਦ ਆ ਰਿਹਾ ਹੈ। ਇਸ ਉਪਰੰਤ ਮੁਦਈ ਨੇ ਕੈਂਟਰ ਦੀ ਭਾਲ ਕੀਤੀ ਤਾਂ ਪਤਾ ਲੱਗਾ ਕਿ ਕੈਂਟਰ ਟਿਊਕਰ ਬਾਰਡਰ ਲੰਘ ਕੇ ਕਿਤੇ ਖੜਾ ਮਿਲਿਆ ਹੈ, ਜਿਸ ਵਿਚੋਂ ਕੁਝ ਸਕਰੈਪ ਘੱਟ ਪਾਇਆ ਗਿਆ ਜਿਸ ਨੂੰ ਕਿ ਡਰਾਈਵਰ ਨੇ ਕਿਤੇ ਵੇਚ ਦਿੱਤਾ ਹੈ। ਇਸ ਸਬੰਧੀ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਕਰੈਪ ਸਮੇਤ ਕੈਂਟਰ ਬਰਾਮਦ ਕਰ ਲਿਆ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×