For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਸਾਥੀ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ

08:07 AM Apr 23, 2024 IST
ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਸਾਥੀ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ
Advertisement

ਕੇਪੀ ਸਿੰਘ
ਗੁਰਦਾਸਪੁਰ, 22 ਅਪਰੈਲ
ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਾਬਕਾ ਕੌਂਸਲਰ ਵਿਕਾਸ ਗੁਪਤਾ ਤੇ ਉਸ ਦੇ ਇੱਕ ਸਾਥੀ ਖ਼ਿਲਾਫ਼ ਥਾਣਾ ਸਿਟੀ ਗੁਰਦਾਸਪੁਰ ਵਿਚ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਵਿਕਾਸ ਅਤੇ ਉਸ ਦੇ ਸਾਥੀ ਰਾਹੁਲ ’ਤੇ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਫਲ ਵੇਚਣ ਵਾਲੇ ਤੇ ਉਸ ਦੇ ਰਿਸ਼ਤੇਦਾਰਾਂ ’ਤੇ ਹਮਲਾ ਕਰ ਕੇ ਜ਼ਖ਼ਮੀ ਕਰਨ ਦਾ ਦੋਸ਼ ਹੈ। ਸਤਪਾਲ ਪੁੱਤਰ ਰਾਧਾ ਰਾਮ ਵਾਸੀ ਕੱਦਾ ਵਾਲੀ ਪੁਰਾਣੀ ਦਾਣਾ ਮੰਡੀ ਗੁਰਦਾਸਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਬੇਟੇ ਰਾਕੇਸ਼ ਕੁਮਾਰ ਅਤੇ ਕਮਲਜੀਤ ਕੁਮਾਰ ਨਾਲ ਮਿਲਕ ਪਲਾਂਟ ਨੇੜੇ ਫਲਾਂ ਦੀ ਫੜ੍ਹੀ ਲਗਾਉਂਦਾ ਹੈ। ਲੰਘੀ 10 ਅਪਰੈਲ ਨੂੰ ਸਵੇਰੇ 10.15 ਵਜੇ ਦੇ ਕਰੀਬ ਵਿਕਾਸ ਗੁਪਤਾ ਆਪਣੇ ਸਾਥੀ ਰਾਹੁਲ ਨਾਲ ਉਸ ਦੀ ਫੜ੍ਹੀ ’ਤੇ ਆਏ ਅਤੇ ਰਾਡ ਨਾਲ ਸੱਟਾਂ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸ ਵੱਲੋਂ ਰੌਲਾ ਪਾਉਣ ’ਤੇ ਉਸ ਦਾ ਭਰਾ ਅਜੀਤ ਰਾਮ ਤੇ ਲੜਕਾ ਕਮਲਜੀਤ ਮੌਕੇ ’ਤੇ ਆ ਗਏ ਤਾਂ ਮੁਲਜ਼ਮ ਆਪਣਾ ਮੋਟਰਸਾਈਕਲ ਛੱਡ ਕੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਉਸ ਦੇ ਸਿਵਲ ਹਸਪਤਾਲ ਜਾਣ ਮਗਰੋਂ ਮੁਲਜ਼ਮ ਵਿਕਾਸ ਗੁਪਤਾ ਆਪਣੇ ਸਾਥੀਆਂ ਨਾਲ ਦੁਬਾਰਾ ਫੜ੍ਹੀ ’ਤੇ ਆਇਆ ਉਸ ਦੇ ਭਰਾ ਅਜੀਤ ਰਾਮ ਤੇ ਲੜਕੇ ਰਾਕੇਸ਼ ਕੁਮਾਰ ਨੂੰ ਮਾਰਨ ਦੀ ਨੀਯਤ ਨਾਲ ਹਥਿਆਰਾਂ ਨਾਲ ਸੱਟਾਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਹ ਆਪਣੇ ਭਰਾ ਅਜੀਤ ਰਾਮ ਨਾਲ ਸਿਵਲ ਹਸਪਤਾਲ ਗੁਰਦਾਸਪੁਰ ’ਚ ਜ਼ੇਰੇ ਇਲਾਜ ਹੈ ਤੇ ਉਸ ਦਾ ਲੜਕਾ ਗੰਭੀਰ ਹੋਣ ਕਾਰਨ ਅੰਮ੍ਰਿਤਸਰ ਦੇ ਹਸਪਤਾਲ ’ਚ ਦਾਖਲ ਹੈ।

Advertisement

Advertisement
Author Image

joginder kumar

View all posts

Advertisement
Advertisement
×