ਅਦਾਕਾਰ ਸ਼ਰਦ ਕਪੂਰ ਖ਼ਿਲਾਫ਼ ਮਹਿਲਾ ਨਾਲ ਬਦਸਲੂਕੀ ਦਾ ਕੇਸ
06:40 AM Dec 01, 2024 IST
Advertisement
ਮੁੰਬਈ, 30 ਨਵੰਬਰ
ਫਿਲਮ ਅਦਾਕਾਰ ਸ਼ਰਦ ਕਪੂਰ ਖ਼ਿਲਾਫ਼ ਇੱਥੇ ਪੱਛਮੀ ਉਪ ਨਗਰ ਸਥਿਤ ਆਪਣੇ ਘਰ ’ਚ ਮਹਿਲਾ ਨਾਲ ਬਦਸਲੂਕੀ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਘਟਨਾ ਇਸ ਹਫ਼ਤੇ ਦੀ ਸ਼ੁਰੂਆਤ ’ਚ ਅਦਾਕਾਰ ਦੇ ਖਾਰ ਸਥਿਤ ਘਰ ’ਚ ਵਾਪਰੀ। ਉਨ੍ਹਾਂ ਦੱਸਿਆ ਕਿ 32 ਸਾਲਾ ਮਹਿਲਾ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਸ਼ਰਦ ਕਪੂਰ ਨੇ ਉਸ ਨੂੰ ਫਿਲਮ ਦੀ ਸ਼ੂਟਿੰਗ ਬਾਰੇ ਗੱਲ ਕਰਨ ਦੇ ਬਹਾਨੇ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਬਦਸਲੂਕੀ ਕੀਤੀ ਤੇ ਛੇੜਛਾੜ ਕੀਤੀ। ਉਨ੍ਹਾਂ ਦੱਸਿਆ ਕਿ ਮੁਲਾਕਾਤ ਮਗਰੋਂ ਸ਼ਰਦ ਕਪੂਰ ਨੇ ਮਹਿਲਾ ਨੂੰ ਵੱਟਸਐਪ ’ਤੇ ਕਥਿਤ ਤੌਰ ’ਤੇ ਇਤਰਾਜ਼ਯੋਗ ਭਾਸ਼ਾ ਵਰਤਦਿਆਂ ਸੁਨੇਹਾ ਵੀ ਭੇਜਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਅਦਾਕਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ
Advertisement
Advertisement
Advertisement