For the best experience, open
https://m.punjabitribuneonline.com
on your mobile browser.
Advertisement

ਟਰੈਵਲ ਏਜੰਟ ਸਣੇ ਦੋ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

07:45 AM Jun 30, 2024 IST
ਟਰੈਵਲ ਏਜੰਟ ਸਣੇ ਦੋ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 29 ਜੂਨ
ਥਾਣਾ ਸਦਰ ਰਾਏਕੋਟ ਪੁਲੀਸ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੱਗਾ ਵਾਸੀ ਟਰੈਵਲ ਏਜੰਟ ਰਣਜੀਤ ਬੱਗਾ ਉਰਫ਼ ਰੌਕੀ ਅਤੇ ਉਸ ਦੇ ਇੱਕ ਹੋਰ ਸਹਿਯੋਗੀ ਗੁਰਪਾਲ ਦਾਸ ਵਾਸੀ ਖ਼ਾਨਪੁਰ ਖ਼ਿਲਾਫ਼ 22 ਲੱਖ 47 ਹਜ਼ਾਰ ਰੁਪਏ ਦੀ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਗੁਰਨਾਮ ਸਿੰਘ ਅਨੁਸਾਰ, ਉਪ ਪੁਲੀਸ ਕਪਤਾਨ ਰਾਏਕੋਟ ਰਛਪਾਲ ਸਿੰਘ ਢੀਂਡਸਾ ਵੱਲੋਂ ਪਿੰਡ ਤਲਵੰਡੀ ਰਾਏ ਵਾਸੀ ਰਾਜ ਕੁਮਾਰ ਦੀ ਸ਼ਿਕਾਇਤ ਦੀ ਜਾਂਚ ਮਗਰੋਂ ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਦੇ ਆਦੇਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਰਾਜ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਏਜੰਟ ਰਣਜੀਤ ਸਿੰਘ ਬੱਗਾ ਨੇ 18 ਲੱਖ 80 ਹਜ਼ਾਰ ਰੁਪਏ ਵਸੂਲ ਕੇ ਉਸ ਦੇ ਪੁੱਤਰ ਸੁਨੀਲ ਕੁਮਾਰ ਦਾ ਕੁਲਬੀਰ ਕੌਰ ਨਾਲ ਵਿਆਹ ਕਰ ਕੇ ਵਿਦੇਸ਼ ਭੇਜਣ ਲਈ ਅਪਲਾਈ ਕੀਤਾ ਸੀ, ਪਰ ਵੀਜ਼ਾ ਨਹੀਂ ਮਿਲਿਆ। ਏਜੰਟ ਨੇ ਪੈਸੇ ਵਾਪਸ ਕਰਨ ਦੀ ਬਜਾਏ ਆਪਣੇ ਇਕ ਹੋਰ ਸਹਿਯੋਗੀ ਗੁਰਪਾਲ ਦਾਸ ਨਾਲ ਮਿਲ ਕੇ ਸੁਨੀਲ ਕੁਮਾਰ ਦਾ ਦੂਜਾ ਵਿਆਹ ਪੂਜਾ ਸ਼ਰਮਾ ਨਾਲ ਕਰਵਾ ਕੇ ਹਵਾਈ ਟਿਕਟ ਦਾ ਖ਼ਰਚਾ ਆਖ ਕੇ ਤਿੰਨ ਲੱਖ 67 ਹਜ਼ਾਰ ਰੁਪਏ ਹੋਰ ਵਸੂਲ ਕਰ ਲਏ। ਏਜੰਟਾਂ ਨੇ ਹੋਰ ਪੈਸਾ ਵਸੂਲਣ ਦੇ ਚੱਕਰ ਵਿੱਚ ਪੂਜਾ ਸ਼ਰਮਾ ਦੇ ਪਰਿਵਾਰ ਨੂੰ ਸੁਨੀਲ ਕੁਮਾਰ ਦਾ ਵੀਜ਼ਾ ਵਿਆਹ ਦੇ ਆਧਾਰ ’ਤੇ ਅਪਲਾਈ ਕਰਨ ਦੀ ਥਾਂ ਸੈਲਾਨੀ ਵੀਜ਼ਾ ਅਪਲਾਈ ਕਰਨ ਲਈ ਮਜਬੂਰ ਕੀਤਾ ਸੀ। ਇਸ ਤਰ੍ਹਾਂ ਏਜੰਟਾਂ ਨੇ 22 ਲੱਖ 47 ਹਜ਼ਾਰ ਦੀ ਧੋਖਾਧੜੀ ਕੀਤੀ ਗਈ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

Advertisement
Advertisement
×