ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕ੍ਰਿਕਟਰ ਸ੍ਰੀਸੰਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ

06:39 AM Nov 24, 2023 IST

ਕਨੂਰ: ਪੁਲੀਸ ਨੇ ਕੇਰਲ ਦੇ ਕਨੂਰ ਜ਼ਿਲ੍ਹੇ ਦੇ ਇੱਕ ਵਿਅਕਤੀ ਤਰਫੋਂ ਦਰਜ ਧੋਖਾਧੜੀ ਦੀ ਸ਼ਿਕਾਇਤ ਦੇ ਆਧਾਰ ’ਤੇ ਸਾਬਕਾ ਕ੍ਰਿਕਟਰ ਐੱਸ ਸ੍ਰੀਸੰਤ ਅਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਚੂੰਡਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਸਿਰੀਸ਼ ਗੋਪਾਲਨ ਨੇ ਦੋਸ਼ ਲਗਾਇਆ ਕਿ ਮੁਲਜ਼ਮ ਰਾਜੀਵ ਕੁਮਾਰ ਅਤੇ ਵੈਂਕਟੇਸ਼ ਕਿਨੀ ਨੇ 25 ਅਪਰੈਲ, 2019 ਅਤੇ ਇਸ ਮਗਰੋਂ ਉਸ ਤੋਂ 18.70 ਲੱਖ ਰੁਪਏ ਲਏ। ਮੁਲਜ਼ਮਾਂ ਨੇ ਦਾਅਵਾ ਕੀਤਾ ਸੀ ਕਿ ਉਹ ਕਰਨਾਟਕ ਦੇ ਕੋਲੂਰ ਵਿੱਚ ਇੱਕ ਖੇਡ ਅਕੈਡਮੀ ਬਣਾਉਣਗੇ, ਜਿਸ ’ਚ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਸ੍ਰੀਸੰਤ ਹਿੱਸੇਦਾਰ ਹਨ। ਗੋਪਾਲਨ ਨੇ ਸ਼ਿਕਾਇਤ ਵਿੱਚ ਕਿਹਾ ਕਿ ਅਕੈਡਮੀ ਵਿੱਚ ਹਿੱਸੇਦਾਰ ਬਣਨ ਦਾ ਮੌਕਾ ਮਿਲਣ ਮਗਰੋਂ ਉਸ ਨੇ ਪੈਸਾ ਨਿਵੇਸ਼ ਕੀਤਾ। ਪੁਲੀਸ ਨੇ ਸ੍ਰੀਸੰਤ ਤੇ ਦੋ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ

Advertisement

Advertisement