ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਸਭਾ ਕਕਰਾਲਾ ਦੇ ਸਾਬਕਾ ਪ੍ਰਧਾਨ ਸਣੇ ਤਿੰਨ ਖ਼ਿਲਾਫ਼ ਧੋਖਾਧੜੀ ਦਾ ਕੇਸ

07:07 AM Jul 19, 2024 IST

ਪੱਤਰ ਪ੍ਰੇਰਕ
ਸਮਾਣਾ, 18 ਜੁਲਾਈ
ਸਦਰ ਪੁਲੀਸ ਨੇ ਸਹਿਕਾਰੀ ਸਭਾ ਦਾ ਰਿਕਾਰਡ ਖੁਰਦ-ਬੁਰਦ ਕਰਕੇ 2,30,800 ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਸਰਕਾਰੀ ਸਭਾ ਕਕਰਾਲਾ ਦੇ ਸਾਬਕਾ ਪ੍ਰਧਾਨ ਸਣੇ ਤਿੰਨ ਮੈਂਬਰਾਂ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਸਹਿਕਾਰੀ ਸਭਾ ਕਕਰਾਲਾ ਦੇ ਸਾਬਕਾ ਪ੍ਰਧਾਨ ਕੇਵਲ ਸਿੰਘ ਅਤੇ ਕਮੇਟੀ ਮੈਂਬਰ ਬਲਬੀਰ ਸਿੰਘ ਅਤੇ ਹਰਮੇਲ ਸਿੰਘ ਸਾਰੇ ਨਿਵਾਸੀ ਪਿੰਡ ਕਕਰਾਲਾ ਸ਼ਾਮਲ ਹਨ। ਸਦਰ ਪੁਲੀਸ ਮੁਖੀ ਸਬ-ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਭਾ ਇੰਸਪੈਕਟਰ ਨੀਤੂ ਗੋਇਲ ਵੱਲੋਂ ਉਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਦੇ ਅਨੁਸਾਰ ਸਰਕਾਰੀ ਸਭਾ ਕਕਰਾਲਾ ਦੇ ਹਿਸਾਬ ਕਿਤਾਬ ਦੀ ਆਡਿਟ ਦੌਰਾਨ ਮੌਜੂਦਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਖਾਦ ਦੇ ਸਟਾਕ ਨੂੰ ਖੁਰਦ ਬੁਰਦ ਕਰਕੇ 2,30,800 ਰੁਪਏ ਦਾ ਘਪਲਾ ਕੀਤਾ ਪਾਇਆ ਗਿਆ। ਇਸ ਮਾਮਲੇ ਦੀ ਸ਼ਿਕਾਇਤ ਨੂੰ ਸਹੀ ਪਾਏ ਜਾਣ ’ਤੇ ਸਦਰ ਪੁਲੀਸ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ।

Advertisement

Advertisement
Advertisement