ਮੌਜੋਵਾਲ ਦੀ ਸਰਪੰਚ ਤੇ ਪਤੀ ਖ਼ਿਲਾਫ਼ ਗ਼ਬਨ ਦਾ ਕੇਸ ਦਰਜ
ਪੱਤਰ ਪ੍ਰੇਰਕ
ਲਹਿਰਾਗਾਗਾ, 27 ਅਗਸਤ
ਪੁਲੀਸ ਨੇ ਐਸਐਸਪੀ ਦੀ ਹਦਾਇਤ ’ਤੇ ਪਿੰਡ ਮੌਜੋਵਾਲ ਦੀ ਮਹਿਲਾ ਸਰਪੰਚ ਤੇ ਉਸ ਦੇ ਪਤੀ ਖ਼ਿਲਾਫ਼ ਦਲਿਤ ਕੋਟੇ ਦੀ ਰਾਖਵੀਂ ਜ਼ਮੀਨ ਦੇ ਪੈਸੇ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਨਾ ਕਰਵਾਉਣ ਦੇ ਦੋਸ਼ ਹੇਠ ਗਬਨ ਦਾ ਕੇਸ ਦਰਜ ਕੀਤਾ ਹੈ।
ਥਾਣਾ ਛਾਜਲੀ ਦੇ ਮੁਖੀ ਨੇ ਦੱਸਿਆ ਕਿ ਈਸ਼ਰ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਮੋਦੇਵਾਸ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਕਿ ਦਲਿਤ ਕੋਟੇ ਦੀ ਜ਼ਮੀਨ ਲਈ ਦਿੱਤੇ ਪੈਸੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਨਾ ਕਰਵਾਉਣ ਲਈ ਮਹਿਲਾ ਸਰਪੰਚ ਗੀਤਾ ਦੇਵੀ, ਉਸ ਦੇ ਪਤੀ ਸੁਰਿੰਦਰ ਕੁਮਾਰ ਵਾਸੀ ਮੋਜੋਵਾਲ ਖ਼ਿਲਾਫ਼ ਦਰਜ ਕਰਵਾਇਆ ਗਿਆ ਸ਼ਿਕਾਇਤ ਕਰਤਾ ਨੇ ਦੱਸਿਆ ਕਿ 24-04-2023. ਨੂੰ ਈਸ਼ਰ ਸਿੰਘ ਨੂੰ ਐਸ.ਸੀ.ਰਿਜ਼ਰਵ ਕੋਟੇ ਦੀ ਜ਼ਮੀਨ ਗ੍ਰਾਮ ਪੰਚਾਇਤ ਅਤੇ ਬੂਟਾ ਸਿੰਘ ਨੇ ਦਿੱਤੀ ਸੀ। ਪਿੰਡ ਮੋਜੋਵਾਲ ਦੀ ਪੰਚਾਇਤੀ ਜ਼ਮੀਨ ਦੀ ਵਿੱਤੀ ਸਾਲ 2023 -2024 ਲਈ ਖੁੱਲ੍ਹੀ ਬੋਲੀ 10,37000 ਰੁਪਏ ਦੇ ਠੇਕੇ ਉਤੇ ਲਈ ਸੀ, ਅਤੇ ਰ ਕਮ ਪੈਸੇ ਗੀਤਾ ਦੇਵੀ ਸਰਪੰਚ ਪਾਸ ਜਮ੍ਹਾਂ ਕਰਵਾ ਦਿੱਤੇ ਗਏ ਪਰ ਗੀਤਾ ਦੇਵੀ ਅਤੇ ਉਸ ਦੇ ਪਤੀ ਸੁਰਿੰਦਰ ਕੁਮਾਰ ਨੇ ਕਿ ਇਹ ਰੁਪਏ ਪੈਸੇ ਹੜੱਪਣ ਦੀ ਨੀਅਤ ਨਾਲ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਏ ਗਏ।
ਪੁਲੀਸ ਨੇ ਸਰਪੰਚ ਤੇ ਉਸਦੇ ਪਤੀ ਖ਼ਿਲਾਫ਼ ਧਾਰਾ 409,120 ਅਧੀਨ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਪੰਚ ਤੇ ਉਸਦੇ ਪਤੀ ਦਾ ਪੱਖ ਨਹੀਂ ਮਿਲ ਸਕਿਆ।‘