For the best experience, open
https://m.punjabitribuneonline.com
on your mobile browser.
Advertisement

ਪੰਜ ਖ਼ਿਲਾਫ਼ ਝਗੜੇ ਦਾ ਕੇਸ ਦਰਜ

06:30 AM Sep 23, 2024 IST
ਪੰਜ ਖ਼ਿਲਾਫ਼ ਝਗੜੇ ਦਾ ਕੇਸ ਦਰਜ
Advertisement

ਪੱਤਰ ਪ੍ਰੇਰਕ
ਬਸੀ ਪਠਾਣਾਂ, 22 ਸਤੰਬਰ
ਸਰਹਿੰਦ ਮੰਡੀ ਵਿੱਚ ਹੋਏ ਕਥਿਤ ਲੜਾਈ ਝਗੜੇ ਦੇ ਮਾਮਲੇ ’ਚ ਸਰਹਿੰਦ ਮੰਡੀ ਚੌਕੀ ਦੀ ਪੁਲੀਸ ਵੱਲੋਂ ਦੋਵਾਂ ਧਿਰਾਂ ਦੇ ਪੰਜ ਵਿਅਕਤੀਆਂ ਵਿਰੁੱਧ ਕਰਾਸ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਏ ਸਨ ਕਿ ਰਣਜੀਤ ਕੌਰ ਪਤਨੀ ਪ੍ਰੇਮ ਕੁਮਾਰ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ ਤੇ ਕਰੀਬ ਇੱਕ ਮਹੀਨਾ ਪਹਿਲਾਂ ਰਣਜੀਤ ਕੌਰ ਨੇ ਉਸ ਕੋਲੋਂ ਦੋ ਲੱਖ ਰੁਪਏ ਦੀ ਮਾਲੀ ਮਦਦ ਲਈ ਸੀ। ਉਪਰੋਕਤ ਵਿਅਕਤੀਆਂ ਨੇ ਬੀਤੀ 19 ਸਤੰਬਰ ਦੀ ਸ਼ਾਮ ਨੂੰ ਉਸ ਨੂੰ ਦੁਕਾਨ ਤੋਂ ਆ ਕੇ ਆਪਣੇ ਪੈਸੇ ਲੈ ਜਾਣ ਲਈ ਕਿਹਾ ਸੀ, ਜਦੋਂ ਉਸ ਨੇ ਸਰਹਿੰਦ ਮੰਡੀ ਵਿੱਚ ਉਨਾਂ ਦੀ ਦੁਕਾਨ ’ਤੇ ਪਹੁੰਚ ਕੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਵਿਅਕਤੀ ਮੰਦਾ ਚੰਗਾ ਬੋਲਦੇ ਹੋਏ ਉਸਦੀ ਕੁੱਟਮਾਰ ਕਰਨ ਲੱਗ ਪਏ। ਰਣਜੀਤ ਕੌਰ, ਪ੍ਰੇਮ ਕੁਮਾਰ, ਪ੍ਰੇਮ ਕੁਮਾਰ ਦੇ ਭਤੀਜੇ ਵਰੁਣ ਕੁਮਾਰ ਅਤੇ ਪ੍ਰੇਮ ਕੁਮਾਰ ਦੇ ਭਰਾ ਚੀਚੀ ਨੇ ਉਸਦੀ ਕੁੱਟਮਾਰ ਕੀਤੀ। ਸਿਮਰਨਜੀਤ ਸਿੰਘ ਦੇ ਬਿਆਨਾਂ ’ਤੇ ਸਰਹਿੰਦ ਮੰਡੀ ਦੀ ਪੁਲੀਸ ਵੱਲੋਂ ਰਣਜੀਤ ਕੌਰ, ਪ੍ਰੇਮ ਕੁਮਾਰ, ਚੀਚੀ ਅਤੇ ਵਰੁਣ ਕੁਮਾਰ ਵਾਸੀ ਸਰਹਿੰਦ ਮੰਡੀ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ | ਜਦੋਂ ਕਿ ਦੂਸਰੀ ਧਿਰ ਦੀ ਰਣਜੀਤ ਕੌਰ ਦੇ ਬਿਆਨਾਂ ’ਤੇ ਸਿਮਰਨਜੀਤ ਸਿੰਘ ਵਾਸੀ ਸਰਹਿੰਦ ਵਿਰੁੱਧ ਕੇਸ ਦਰਜ ਕਰਵਾ ਕੇ ਸਰਹਿੰਦ ਮੰਡੀ ਚੌਕੀ ਦੀ ਪੁਲੀਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement