ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਂਗਸਟਰ ਲੰਡਾ ਵਿਰੁੱਧ 50 ਲੱਖ ਦੀ ਫਿਰੌਤੀ ਮੰਗਣ ਦਾ ਕੇਸ ਦਰਜ

08:00 AM Oct 04, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 3 ਅਕਤੂਬਰ
ਇਸ ਸ਼ਹਿਰ ਦੇ ਦਹੀਂ ਵਾਲਾ ਬਾਜ਼ਾਰ ਵਾਸੀ ਰਵਿੰਦਰ ਸਿੰਘ ਤੋਂ ਗੈਂਗਸਟਰ ਲਖਬੀਰ ਸਿੰਘ ਲੰਡਾ ਵਾਸੀ ਹਰੀਕੇ ਨੇ ਉਸ ਦੇ ਮੋਬਾਈਲ ’ਤੇ ਵਟਸਐਪ ਕਾਲ ਕਰਕੇ ਪੰਜਾਹ ਲੱਖ ਰੁਪਏ ਦੀ ਫ਼ਿਰੌਤੀ ਮੰਗੀ ਹੈ।
ਇਹ ਫੋਨ ਕਾਲ ਲੰਡਾ ਨੇ ਕਰੀਬ ਤਿੰਨ ਮਹੀਨੇ ਪਹਿਲਾਂ ਕੀਤੀ ਸੀ| ਇਸ ਕਾਰਨ ਸਬੰਧਤ ਪਰਿਵਾਰ ਦੇ ਜੀਅ ਸਹਿਮ ਗਏ ਸਨ। ਥਾਣਾ ਸਿਟੀ ਤਰਨ ਤਾਰਨ ਦੇ ਸਬ ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸਥਾਨਕ ਸੀਆਈਏ ਸਟਾਫ਼ ਵੱਲੋਂ ਕੀਤੀ ਗਈ।
ਇਸ ਵਿੱਚ ਲੰਡਾ ਨੇ ਰਵਿੰਦਰ ਸਿੰਘ ਵੱਲੋਂ ਉਸ ਦਾ ਮੋਬਾਈਲ ਕੱਟਣ ਖ਼ਿਲਾਫ਼ ਉਸ ਦੇ ਇੱਥੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਦਾ ਮਾੜਾ ਹਸ਼ਰ ਕਰਨ ਹਵਾਲਾ ਦੇ ਕੇ ਪੈਸਿਆਂ ਦਾ ਤੁਰੰਤ ਪ੍ਰਬੰਧ ਕਰਨ ਲਈ ਕਿਹਾ ਸੀ। ਇਸ ਸਬੰਧੀ ਪੁਲੀਸ ਨੇ ਬੀਐੱਨਐੱਸ ਦੀ ਧਾਰਾ 387 ਅਧੀਨ ਕੇਸ ਦਰਜ ਕੀਤਾ ਹੈ| ਲੰਡਾ ਪਹਿਲਾਂ ਵੀ ਕਈਆਂ ਤੋਂ ਫਿਰੌਤੀਆਂ ਮੰਗ ਚੁੱਕਿਆ ਹੈ।

Advertisement

Advertisement