For the best experience, open
https://m.punjabitribuneonline.com
on your mobile browser.
Advertisement

ਵਿਆਹੁਤਾ ਦੀ ਮਾਂ ਤੇ ਭਰਾ ਸਣੇ ਛੇ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ

06:17 AM Nov 21, 2024 IST
ਵਿਆਹੁਤਾ ਦੀ ਮਾਂ ਤੇ ਭਰਾ ਸਣੇ ਛੇ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ
Advertisement

ਪੱਤਰ ਪ੍ਰੇਰਕ
ਜਗਰਾਉਂ, 20 ਨਵੰਬਰ
ਪਿੰਡ ਮਾਣੂੰਕੇ ਵਿੱਚ ਅੱਜ ਇੱਕ ਵਿਆਹੁਤਾ ਦੇ ਪੇਕੇ ਪਰਿਵਾਰ ਵੱਲੋਂ ਉਸ ਦੇ ਸਹੁਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਲੜਕੀ ਤੀ ਮਾਂ, ਭਰਾ ਤੇ ਹੋਰ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਦਲਜੀਤ ਕੌਰ ਵਾਸੀ ਪਿੰਡ ਮਾਣੂੰਕੇ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਲੜਕੇ ਜਸਵਿੰਦਰ ਸਿੰਘ ਦਾ ਵਿਆਹ ਪਿੰਡ ਸਮਾਧ ਭਾਈ ਕੇ (ਮੋਗਾ) ਦੀ ਸਿਮਰਨਜੀਤ ਕੌਰ ਨਾਲ ਹੋਇਆ ਹੈ ਤੇ ਉਨ੍ਹਾਂ ਕੋਲ ਚਾਰ ਸਾਲਾਂ ਦਾ ਪੁੱਤਰ ਵੀ ਹੈ। ਕੁੱਝ ਸਮਾਂ ਪਹਿਲਾਂ ਸਿਮਰਨਜੀਤ ਜਸਵਿੰਦਰ ਤੇ ਦਲਜੀਤ ਨਾਲ ਲੜਾਈ ਕਰਕੇ ਆਪਣੇ ਪੇਕੇ ਚਲੀ ਗਈ ਸੀ। ਇਸ ਮਗਰੋਂ ਪੰਚਾਇਤ ਪੱਧਰ ’ਤੇ ਮਾਮਲੇ ਦੀ ਸੁਣਵਾਈ ਵੀ ਹੋਈ, ਪਰ ਇਸ ਮਗਰੋਂ ਸਿਮਰਨਜੀਤ ਆਪਣਾ ਮੁੰਡਾ ਜਸਵਿੰਦਰ ਕੋਲ ਛੱਡ ਗਈ ਤੇ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ, ਜਿਸ ਦੀ ਸੁਣਵਾਈ ਪਹਿਲੀ ਮਈ 2025 ਨੂੰ ਹੋਣੀ ਹੈ।

Advertisement

Advertisement
Advertisement
Author Image

Advertisement