For the best experience, open
https://m.punjabitribuneonline.com
on your mobile browser.
Advertisement

ਗੈਂਗਸਟਰ ਸਾਗਰ ਨਿਊਟਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ

07:31 AM Apr 09, 2024 IST
ਗੈਂਗਸਟਰ ਸਾਗਰ ਨਿਊਟਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਪਰੈਲ
ਪੱਖੋਵਾਲ ਰੋਡ ਦੇ ਕਰਨੈਲ ਸਿੰਘ ਨਗਰ ਇਲਾਕੇ ’ਚ ਸ਼ਨਿਚਰਵਾਰ ਦੀ ਦੇਰ ਰਾਤ ਨੂੰ ਰੰਜਿਸ਼ ਦੇ ਚੱਲਦੇ ਇੱਕ ਘਰ ’ਤੇ ਹਮਲਾ ਕਰ ਕੇ ਕੁਝ ਲੋਕਾਂ ’ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਥਾਣਾ ਦੁੱਗਰੀ ਦੀ ਪੁਲੀਸ ਨੇ ਗੈਂਗਸਟਰ ਸਾਗਰ ਨਿਊਟਨ ਸਮੇਤ ਉਸ ਦੇ ਸਾਥੀਆਂ ’ਤੇ ਕੇਸ ਦਰਜ ਕਰ ਲਿਆ ਹੈ।
ਮੁਲਜ਼ਮਾਂ ਦੀ ਸ਼ਨਿਚਰਵਾਰ ਦੇਰ ਰਾਤ ਨੂੰ ਕਰਨੈਲ ਸਿੰਘ ਨਗਰ ਇਲਾਕੇ ’ਚ ਰਹਿਣ ਵਾਲੀ ਅਮਨਦੀਪ ਕੌਰ ਤੇ ਉਸ ਦੇ ਪਰਿਵਾਰ ’ਤੇ ਕਾਤਲਾਨਾ ਹਮਲਾ ਕੀਤਾ ਸੀ। ਥਾਣਾ ਦੁੱਗਰੀ ਪੁਲੀਸ ਨੇ ਕਰਨੈਲ ਸਿੰਘ ਨਗਰ ਵਾਸੀ ਅਮਨਦੀਪ ਕੌਰ ਦੀ ਸ਼ਿਕਾਇਤ ’ਤੇ ਗੈਂਗਸਟਰ ਸਾਗਰ ਨਿਊਟਨ, ਮੋਨੂੰ ਦੋਧੀ, ਸ਼ੁਭਮ, ਰਾਜੀਵ, ਕੁਲਦੀਪ ਸਿੰਘ, ਅੰਕਿਤ ਅਤੇ ਸੋਨੂੰ ਦੁਆਰਕਾ ਦੇ ਖਿਲਾਫ਼ ਕਤਲ ਦੀ ਕੋਸ਼ਿਸ਼, ਘਰ ’ਚ ਦਾਖਲ ਹੋ ਕੇ ਕੁੱਟਮਾਰ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਮਨਦੀਪ ਕੌਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੁਲਜ਼ਮਾਂ ਦਾ ਇਲਾਕੇ ’ਚ ਕਿਸੇ ਦੇ ਨਾਲ ਝਗੜਾ ਹੋਇਆ ਸੀ ਉਸ ਦੇ ਭਰਾ ਨੇ ਮੁਲਜ਼ਮਾਂ ਦੇ ਖਿਲਾਫ਼ ਗਵਾਹੀ ਵੀ ਦਿੱਤੀ ਸੀ, ਜਿਸ ਕਾਰਨ ਗੈਂਗਸਟਰ ਸਾਗਰ ਨਿਊਟਨ ਤੇ ਉਸਦੇ ਸਾਥੀਆਂ ਨੇ ਉਸ ਦੇ ਘਰ ਦੀ ਭੰਨ੍ਹਤੋੜ ਕੀਤੀ ਉਸਦੇ ਪਰਿਵਾਰਕ ਮੈਂਬਰਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਕੁੱਟਮਾਰ ’ਚ ਅਮਨਦੀਪ ਕੌਰ, ਸਰਬਜੀਤ ਕੌਰ, ਸੁਰਜੀਤ ਕੌਰ ਅਤੇ ਧੀਰਜ ਗੰਭੀਰ ਰੂਪ ’ਚ ਜ਼ਖਮੀ ਹੋਏ ਹਨ। ਥਾਣਾ ਦੁੱਗਰੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement

Advertisement
Author Image

Advertisement
Advertisement
×