ਹੌਲਦਾਰ ਨੂੰ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ
07:16 AM Jun 23, 2024 IST
Advertisement
ਲੁਧਿਆਣਾ: ਏਸੀਪੀ ਪੱਛਮੀ ਦੇ ਸਹਾਇਕ ਰੀਡਰ ਹੌਲਦਾਰ ਦੀ ਸ਼ਿਕਾਇਤ ’ਤੇ ਪੁਲੀਸ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹੌਲਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਬਤੌਰ ਸਹਾਇਕ ਰੀਡਰ ਦਫ਼ਤਰ ਏਸੀਪੀ ਪੱਛਮੀ ਨਾਲ ਡਿਊਟੀ ਕਰ ਰਹੇ ਹਨ। ਉਸ ਕੋਲ ਇੱਕ ਦਰਖਾਸਤ ਵੱਲੋਂ ਮਨੀਸ਼ ਕੁਮਾਰ ਬਰਖ਼ਿਲਾਫ਼ ਪ੍ਰਵੀਨ ਕੁਮਾਰ ਅਤੇ ਸੁਨੀਤਾ ਬਜਾਜ, ਪੜਤਾਲ ਅਧੀਨ ਮੌਸੂਲ ਹੋਈ ਸੀ। ਉਸ ਨੇ ਦੋਸ਼ ਲਾਇਆ ਕਿ ਪੜਤਾਲ ਦੌਰਾਨ ਪ੍ਰਵੀਨ ਕੁਮਾਰ ਨੇ ਉਸਨੂੰ ਕਈ ਵਾਰ ਧਮਕੀਆਂ ਦਿੱਤੀਆਂ ਅਤੇ ਡਿਊਟੀ ਵਿੱਚ ਵਿਘਨ ਪਾਇਆ। ਥਾਣੇਦਾਰ ਪਰਮਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਪ੍ਰਵੀਨ ਕੁਮਾਰ ਵਾਸੀ ਰਿਸ਼ੀ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement