For the best experience, open
https://m.punjabitribuneonline.com
on your mobile browser.
Advertisement

ਨਗ਼ਦੀ ਖੋਹਣ ਦੇ ਦੋਸ਼ ਹੇਠ ਕੇਸ ਦਰਜ

07:24 AM Jun 17, 2024 IST
ਨਗ਼ਦੀ ਖੋਹਣ ਦੇ ਦੋਸ਼ ਹੇਠ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 16 ਜੂਨ
ਥਾਣਾ ਦਰੇਸੀ ਦੇ ਇਲਾਕੇ ਮੇਨ ਰੋਡ ਥਾਣਾ ਸਲੇਮ ਟਾਬਰੀ ਦੇ ਗੇਟ ਬਾਹਰੋਂ ਕੁੱਝ ਲੋਕ ਕੁੱਟਮਾਰ ਕਰਕੇ ਇੱਕ ਵਿਅਕਤੀ ਤੋਂ ਨਕ਼ਦੀ ਖੋਹ ਕੇ ਲੈ ਗਏ। ਇਸ ਸਬੰਧੀ ਨੌਸ਼ਾਦ ਹੁਸੈਨ ਵਾਸੀ ਸਿਵਲ ਸਿਟੀ ਚੰਦਰ ਨਗਰ ਨੇ ਦੱਸਿਆ ਕਿ ਉਹ ਆਪਣੇ ਦੋਸਤ ਮੁਹੰਮਦ ਸ਼ਾਹਿਦ ਨਾਲ ਐਕਟਿਵਾ ਸਕੂਟਰ ’ਤੇ ਥਾਣਾ ਸਲੇਮ ਟਾਬਰੀ ਜਾ ਰਿਹਾ ਸੀ ਤਾਂ ਥਾਣਾ ਦੇ ਗੇਟ ਪਾਸ ਮੁਹੰਮਦ ਗੁਲਾਬ ਜੋ ਉਸ ਦੇ ਦੋਸਤ ਦਾ ਕੁੜਮ ਹੈ ਅਤੇ ਉਸਦੇ ਬੇਟੇ ਮੁਹੰਮਦ ਸਰਫਰਾਜ਼ ਸਮੇਤ 3-4 ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ 5000 ਰੁਪਏ ਖੋਹ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੁਹੰਮਦ ਗੁਲਾਬ ਅਤੇ ਮੁਹੰਮਦ ਸਰਫ਼ਰਾਜ਼ ਵਾਸੀ ਗੁਰੂ ਹਰਗੋਬਿੰਦ ਨਗਰ ਨੇੜੇ ਚੰਦਰ ਨਗਰ ਰੋਡ ਅਤੇ 3/4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement