For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ

10:39 AM Nov 14, 2024 IST
ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਕੇਸ ਦਰਜ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਨਵੰਬਰ
ਥਾਣਾ ਲਾਡੋਵਾਲ ਦੀ ਪੁਲੀਸ ਨੇ ਇੱਕ ਨੌਜਵਾਨ ਖ਼ਿਲਾਫ਼ ਨਾਬਾਲਿਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਪਿਛਲੇ ਤਿੰਨ ਮਹੀਨਿਆਂ ਤੋਂ ਨਾਬਾਲਿਗ ਲੜਕੀ ਨੂੰ ਫੋਨ ’ਤੇ ਧਮਕੀਆਂ ਦੇ ਕੇ ਇਸ ਜੁਰਮ ਨੂੰ ਅੰਜਾਮ ਦਿੰਦਾ ਰਿਹਾ ਹੈ। ਇਸ ਘਟਨਾ ਬਾਰੇ ਉਦੋਂ ਲੱਗਾ ਜਦੋਂ ਪੀੜਤਾ ਦਾ ਭਰਾ ਦੇਰ ਰਾਤ ਉਸ ਦੀ ਭਾਲ ਵਿੱਚ ਛੱਤ ’ਤੇ ਗਿਆ ਤੇ ਲੜਕੀ ਗੁਆਂਢੀ ਦੀ ਛੱਤ ਤੋਂ ਕੰਧ ’ਤੇ ਚੜ੍ਹੀ ਹੋਈ ਸੀ। ਰਾਤ ਵੇਲੇ ਇੰਜ ਛੱਤ ’ਤੇ ਚੜ੍ਹਨ ਬਾਰੇ ਸਖ਼ਤੀ ਨਾਲ ਪੁੱਛਣ ’ਤੇ ਉਸ ਨੇ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਪੀੜਤਾ ਦੇ ਭਰਾ ਨੇ ਇਸ ਦੀ ਸ਼ਿਕਾਇਤ ਥਾਣਾ ਲਾਡੋਵਾਲ ਵਿੱਚ ਕੀਤੀ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਗਗਨਦੀਪ ਸਿੰਘ ਉਰਫ਼ ਗਗਨਾ ਖ਼ਿਲਾਫ਼ ਕੇਸ ਦਰਜ ਕਰ ਕਰਕੇ ਪੀੜਤ ਲੜਕੀ ਦਾ ਮੈਡੀਕਲ ਕਰਵਾਉਣ ਸਬੰਧੀ ਕਾਰਵਾਈ ਆਰੰਭ ਦਿੱਤੀ ਹੈ। ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ ਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਪੀੜਤਾ ਦੇ ਭਰਾ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਆਪਣੇ ਬੇਟੇ ਅਤੇ 14 ਸਾਲਾ ਭੈਣ ਨਾਲ ਘਰ ਵਿੱਚ ਰਹਿੰਦਾ ਹੈ। ਦੇਰ ਰਾਤ ਖਾਣਾ ਖਾਣ ਤੋਂ ਬਾਅਦ ਤਿੰਨੋਂ ਸੌਂ ਗਏ। ਅੱਧੀ ਰਾਤ ਨੂੰ ਉਸ ਦੀ ਅਚਾਨਕ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਭੈਣ ਮੰਜੇ ’ਤੇ ਨਹੀਂ ਸੀ। ਪੀੜਤਾ ਦੇ ਭਰਾ ਅਨੁਸਾਰ ਉਹ ਭੈਣ ਦੀ ਭਾਲ ਕਰਦਿਆਂ ਜਦੋਂ ਛੱਤ ’ਤੇ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਭੈਣ ਘਰ ਦੇ ਨੇੜੇ ਖਾਲੀ ਪਏ ਪਲਾਟ ਤੋਂ ਘਰ ਦੀ ਕੰਧ ਟੱਪ ਕੇ ਵਾਪਸ ਘਰ ਆ ਰਹੀ ਸੀ। ਥਾਣਾ ਲਾਡੋਵਾਲ ਦੇ ਐਸਐਚਓ ਇੰਸਪੈਕਟਰ ਹਰਪ੍ਰੀਤ ਸਿੰਘ ਦੇਹਲ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
Advertisement
Author Image

joginder kumar

View all posts

Advertisement