For the best experience, open
https://m.punjabitribuneonline.com
on your mobile browser.
Advertisement

ਦਾਜ ਲਈ ਪਤਨੀ ਦੇ ਕਤਲ ਦੇ ਦੋਸ਼ ਹੇਠ ਕੇਸ ਦਰਜ

10:56 AM Sep 22, 2024 IST
ਦਾਜ ਲਈ ਪਤਨੀ ਦੇ ਕਤਲ ਦੇ ਦੋਸ਼ ਹੇਠ ਕੇਸ ਦਰਜ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਸਤੰਬਰ
ਥਾਣਾ ਸਾਹਨੇਵਾਲ ਇਲਾਕੇ ਦੇ ਪਿੰਡ ਕਨੇਚ ਵਿੱੱਚ ਇੱਕ ਔਰਤ ਦੇ ਕਤਲ ਸਬੰਧੀ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਦਾਜ ਦੀ ਮੰਗ ਪੂਰੀ ਨਾ ਹੋਣ ਕਰਕੇ ਉਨ੍ਹਾਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਰਾਮਪੁਰ ਤਿਲਕ ਥਾਣਾ ਜਾਨਕੀ ਨਗਰ ਪੂਰਨੀਆ (ਬਿਹਾਰ) ਵਾਸੀ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਸਪਨਾ ਕੁਮਾਰੀ (27) ਦਾ ਵਿਆਹ ਚੰਦਨ ਸਿੰਘ ਨਾਲ ਹੋਇਆ ਸੀ ਤੇ ਸਪਨਾ ਦਾ ਸਹੁਰਾ ਪਰਿਵਾਰ ਹੋਰ ਦਾਜ ਲਿਆਉਣ ਲਈ ਲਗਾਤਾਰ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਚੰਦਨ ਸਿੰਘ ਦੇ ਪਿਤਾ ਹਰੀ ਚੰਦਰ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਸੱਪ ਦੇ ਡੱਸਣ ਕਾਰਨ ਸਪਨਾ ਦੀ ਮੌਤ ਹੋ ਗਈ ਹੈ। ਅਨਿਲ ਕੁਮਾਰ ਨੇ ਉਨ੍ਹਾਂ ਨੂੰ ਸਪਨਾ ਦਾ ਸਸਕਾਰ ਕਰਨ ਤੋਂ ਰੋਕਿਆ ਸੀ, ਪਰ ਸਹੁਰਾ ਪਰਿਵਾਰ ਨੇ ਬਿਨਾ ਦੇਰੀ ਸਪਨਾ ਦਾ ਸਸਕਾਰ ਕਰ ਦਿੱਤਾ। ਇਸ ਸਬੰਧੀ ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਚੰਦਨ ਸਿੰਘ ਵਾਸੀ ਪਿੰਡ ਕਨੇਚ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।‌

Advertisement

Advertisement
Advertisement
Author Image

sanam grng

View all posts

Advertisement