ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਰਧ ਔਰਤ ਦੀ ਹੱਤਿਆ ਦੇ ਦੋਸ਼ ਹੇਠ ਕੇਸ ਦਰਜ

09:52 AM Aug 25, 2024 IST

ਪੱਤਰ ਪ੍ਰੇਰਕ
ਪਠਾਨਕੋਟ, 24 ਅਗਸਤ
ਸਥਾਨਕ ਮੁਹੱਲਾ ਭਦਰੋਆ ਸਥਿਤ ਟੀਚਰ ਕਾਲੋਨੀ ਵਿੱਚ ਲੰਘੇ ਦਿਨ ਹੋਈ ਬਿਰਧ ਔਰਤ ਦੀ ਹੱਤਿਆ ਅਤੇ ਲੁੱਟ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ-2 ਵੱਲੋਂ ਵੱਖ-ਵੱਖ ਧਾਰਾਵਾਂ ਦੇ ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਟੀਚਰ ਕਾਲੋਨੀ ਵਿੱਚ ਰਹਿਣ ਵਾਲੀ ਮ੍ਰਿਤਕ ਮਹਿਲਾ ਨੀਲਮ ਦੇ ਪਤੀ ਜਗਦੀਸ਼ ਰਾਜ ਨੇ ਪੁਲੀਸ ਨੂੰ ਦੱਸਿਆ ਕਿ ਉਹ 23 ਅਗਸਤ ਨੂੰ ਸਵੇਰੇ ਆਪਣੇ ਕੰਮ ’ਤੇ ਚਲਾ ਗਿਆ ਸੀ ਅਤੇ ਉਸ ਦੀ ਪਤਨੀ ਨੀਲਮ ਘਰ ਵਿੱਚ ਇਕੱਲੀ ਸੀ। ਉਹ ਦੁਪਹਿਰੇ 3 ਵਜੇ ਖਾਣਾ ਖਾਣ ਲਈ ਘਰ ਆਇਆ ਤਾਂ ਘਰ ਦਾ ਗੇਟ ਅੰਦਰੋਂ ਬੰਦ ਸੀ। ਉਹ ਗੇਟ ਖੋਲ੍ਹ ਕੇ ਅੰਦਰ ਗਿਆ ਤਾਂ ਉਸ ਦੀ ਪਤਨੀ ਨੀਲਮ ਬੈੱਡ ’ਤੇ ਅੱਖਾਂ ਬੰਦ ਕਰ ਕੇ ਪਈ ਹੋਈ ਸੀ ਜੋ ਬਿਲਕੁਲ ਹਰਕਤ ਨਹੀਂ ਕਰ ਰਹੀ ਸੀ ਜਿਸ ’ਤੇ ਉਹ ਆਪਣੀ ਪਤਨੀ ਨੀਲਮ ਨੂੰ ਡਾਕਟਰ ਕੋਲ ਚੈੱਕ ਕਰਵਾਉਣ ਲਈ ਲੈ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਸ ਦੀ ਬੇਟੀ ਸ਼ੈਲੀ ਨੇ ਨੀਲਮ ਦੀ ਲਾਸ਼ ਨੂੰ ਵੇਖਿਆ ਤਾਂ ਉਸ ਦੀ ਬਾਂਹ ਵਿੱਚੋਂ 2 ਸੋਨੇ ਦੀਆਂ ਚੂੜੀਆਂ ਅਤੇ ਕੰਨ ਵਿੱਚੋਂ ਸੋਨੇ ਦੇ ਟੌਪਸ ਗਾਇਬ ਸਨ। ਫਿਰ ਉਨ੍ਹਾਂ ਨੇ ਬੈੱਡ ਵਿੱਚ ਰੱਖੇ 4.50 ਲੱਖ ਰੁਪਏ ਚੈੱਕ ਕਰਨ ਲਈ ਬੈੱਡ ਖੋਲ੍ਹਿਆ ਤਾਂ ਉਸ ਵਿੱਚੋਂ ਪੈਸੇ ਵੀ ਗਾਇਬ ਸਨ। ਪਤੀ ਜਗਦੀਸ਼ ਰਾਜ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਚੋਰੀ ਦੀ ਨੀਅਤ ਨਾਲ ਉਸ ਦੀ ਪਤਨੀ ਦਾ ਕਤਲ ਕੀਤਾ ਹੈ ਅਤੇ ਸਾਰਾ ਸਾਮਾਨ ਚੋਰੀ ਕੀਤਾ ਹੈ।

Advertisement

Advertisement
Advertisement