For the best experience, open
https://m.punjabitribuneonline.com
on your mobile browser.
Advertisement

ਦੋ ਲੜਕੀਆਂ ਨੂੰ ਅਗਵਾ ਕਰਨ ਦੇ ਦੋਸ਼ ਹੇਠ ਕੇਸ ਦਰਜ

06:59 AM Jul 11, 2023 IST
ਦੋ ਲੜਕੀਆਂ ਨੂੰ ਅਗਵਾ ਕਰਨ ਦੇ ਦੋਸ਼ ਹੇਠ ਕੇਸ ਦਰਜ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 10 ਜੁਲਾਈ
ਇਥੋਂ ਇਕ ਨਾਬਾਲਗ ਲੜਕੀ ਨੂੰ ਕਈ ਦਨਿ ਪਹਿਲਾਂ ਅਗਵਾ ਕਰਨ ਵਾਲੇ ਖਿਲਾਫ਼ ਥਾਣਾ ਸਿਟੀ ਤਰਨ ਤਾਰਨ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ| ਅਜਿਹੇ ਹੀ ਇਕ ਹੋਰ ਮਾਮਲੇ ਵਿੱਚ ਇਲਾਕੇ ਦੇ ਪਿੰਡ ਨੋਨਾ ਦਾ ਵਿਅਕਤੀ ਕੋਈ ਇਕ ਹਫਤਾ ਪਹਿਲਾਂ ਆਪਣੇ ਹੀ ਪਿੰਡ ਤੋਂ ਲੜਕੀ ਨੂੰ ਅਗਵਾ ਕਰਕੇ ਲੈ ਗਿਆ| ਥਾਣਾ ਸਿਟੀ ਦੇ ਪੁਲੀਸ ਅਧਿਕਾਰੀ ਏ ਐਸ ਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਤਰਨ ਤਾਰਨ ਸ਼ਹਿਰ ਦੀ ਨਾਬਾਲਗ ਲੜਕੀ ਨੂੰ ਇਲਾਕੇ ਦੇ ਕੱਲ੍ਹਾ ਦਾ ਵਾਸੀ ਅਰਸ਼ਦੀਪ ਸਿੰਘ 29 ਜੂਨ ਨੂੰ ਅਗਵਾ ਕਰਕੇ ਲੈ ਗਿਆ| ਉਹ ਲੜਕੀ ਨੂੰ ਰਾਤ ਵੇਲੇ ਉਸ ਦੇ ਘਰ ਨੇੜੇ ਛੱਡ ਕੇ ਫਰਾਰ ਹੋ ਗਿਆ| ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ|
ਨੋਨਾ ਤੋਂ ਅਗਵਾ ਕੀਤੀ ਲੜਕੀ ਦੀ ਮਾਤਾ ਨੇ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਕਿ ਉਹ 3 ਜੁਲਾਈ ਨੂੰ ਘਰੋਂ ਨੇੜਲੇ ਪਿੰਡ ਰੈਸ਼ਿਆਣਾ ਤੋਂ ਦਵਾਈ ਲੈਣ ਲਈ ਗਈ ਸੀ ਤਾਂ ਉਸ ਦੀ ਲੜਕੀ ਨੂੰ ਪਿੰਡ ਦਾ ਜੋਬਨਪ੍ਰੀਤ ਸਿੰਘ ਅਗਵਾ ਕਰਕੇ ਲੈ ਗਿਆ ਜਿਸ ਨੇ ਲੜਕੀ ਨੂੰ ਆਪਣੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ| ਇਸ ਸਬੰਧੀ ਪੁਲੀਸ ਨੇ ਦਫ਼ਾ 364 ਅਧੀਨ ਇਕ ਕੇਸ ਦਰਜ ਕੀਤਾ ਹੈ| ਦੋਹਾਂ ਹੀ ਮਾਮਲਿਆਂ ਵਿੱਚ ਪੁਲੀਸ ਮੁਲਜ਼ਮਾਂ ਦੀ ਭਾਲ ਕਰਨ ਵਿੱਚ ਅਸਫਲ ਰਹੀ ਹੈ|

Advertisement

Advertisement
Tags :
Author Image

Advertisement
Advertisement
×