ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਕੇਸ ਦਰਜ

08:56 AM Sep 09, 2024 IST

ਜਗਰਾਉਂ: ਥਾਣਾ ਸਿੱਧਵਾਂ ਬੇਟ ਦੀ ਪੁਲੀਸ ਨੇ ਕੱਲ੍ਹ ਬਾਅਦ ਦੁਪਹਿਰ ਚਾਰ ਟਰੈਕਟਰ ਟਰਾਲੀਆਂ ਕਬਜ਼ੇ ’ਚ ਲੈ ਕੇ ਤਿੰਨ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤੇ ਹਨ। ਏਐੱਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਕਿਸ਼ਨਪੁਰਾ ਚੌਕ ਸਿੱਧਵਾਂ ਬੇਟ ’ਚ ਸ਼ੱਕੀਆਂ ਦੀ ਸ਼ਨਾਖਤ ਅਤੇ ਗਸ਼ਤ ’ਤੇ ਸਨ ਕਿ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਹੁਜ਼ਰਾ ਦਾ ਰਹਿਣ ਵਾਲਾ ਸੁਰਜੀਤ ਸਿੰਘ ਸਰਕਾਰੀ ਹੁਕਮਾਂ ਦੇ ਉਲਟ ਚੋਰੀ ਸ਼ਰ੍ਹੇਆਮ ਆਪਣੇ ਟਰੈਕਟਰ ਲੋਡਰ ਨਾਲ ਟਰਾਲੀਆਂ ’ਚ ਰੇਤਾ ਭਰਦਾ ਹੈ। ਪੁਲੀਸ ਨੇ ਜਦੋਂ ਹੁਜ਼ਰਾ ਪਿੰਡ ਦੀ ਜੂਹ ’ਚ ਛਾਪਾ ਮਾਰਿਆ ਤਾਂ ਉੱਥੋਂ ਪੁਲੀਸ ਨੇ ਦੋ ਸੋਨਾਲੀਕਾ ਟਰੈਕਟਰ ਸਮੇਤ ਰੇਤ ਭਰੀਆਂ ਟਰਾਲੀਆਂ ਇੱਕ ਅਰਜਨ ਅਤੇ ਇੱਕ ਸਵਰਾਜ ਟਰੈਕਟਰ ਸਮੇਤ ਖਾਲੀ ਟਰਾਲੀਆਂ ਨੂੰ ਕਬਜ਼ੇ ’ਚ ਲੈ ਲਿਆ। ਮੌਕੇ ’ਤੇ ਸੁਰਜੀਤ ਸਿੰਘ, ਰਾਣਾ ਸਿੰਘ ਉਰਫ ਰਾਣਾ ਵਾਸੀ ਅਗਵਾੜ ਲੋਪੋ ਅਤੇ ਸੁਖਚੈਨ ਸਿੰਘ ਵਾਸੀ ਪਿੰਡ ਮਲਕ ਖਿਲਾਫ਼ ਕੇਸ ਦਰਜ ਕੀਤਾ ਗਿਆ। ਏਐੱਸਆਈ ਗੁਰਸੇਵਕ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤਿੰਨੋਂ ਮੁਲਜ਼ਮ ਗੈਰਕਾਨੂੰਨੀ ਤਰੀਕੇ ਨਾਲ ਰੇਤ ਟਰਾਲੀਆਂ ’ਚ ਭਰ ਕੇ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਸਨ।
- ਪੱਤਰ ਪ੍ਰੇਰਕ

Advertisement

Advertisement