ਜੈਨਰੇਟਰ ਚੋਰੀ ਦੇ ਦੋਸ਼ ਹੇਠ ਕੇਸ ਦਰਜ
07:18 AM Jun 22, 2024 IST
ਪਾਤੜਾਂ (ਪੱਤਰ ਪ੍ਰੇਰਕ): ਦੁਕਾਨ ਦੇ ਬਾਹਰੋਂ ਜੈਨਰੇਟਰ ਚੋਰੀ ਕਰਨ ਦੇ ਦੋਸ਼ ਹੇਠ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤਰਸੇਮ ਚੰਦ ਵਾਸੀ ਵਾਰਡ ਨੰਬਰ 13 ਟਿੱਬਾ ਬਸਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਪਾਤੜਾਂ ਦੇ ਪੁਰਾਣੇ ਬੱਸ ਅੱਡੇ ਵਿੱਚ ਦੁਕਾਨ ਦੇ ਬਾਹਰ ਪਿਆ ਜੈਨਰੇਟਰ ਚੋਰੀ ਹੋ ਗਿਆ ਹੈ। ਪੁਲੀਸ ਨੇ ਉਕਤ ਸ਼ਿਕਾਇਤ ਉਤੇ ਪੜਤਾਲ ਬਾਆਦ ਵਿੱਕੀ ਸਿੰਘ ਵਾਸੀ ਬੰਨਵਾਲਾ ਤੇ ਗੁਰਜੋਤ ਸਿੰਘ ਵਾਸੀ ਪਿੰਡ ਨਿਆਲ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Advertisement