ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ
07:08 AM Oct 16, 2024 IST
Advertisement
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਵਪਾਰ ਦੇ ਮਾਮਲੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਤਹਿਤ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਡਵੋਕੇਟ ਸ਼ੋਲਬ ਅਰੋੜਾ ਵਾਸੀ ਫਿਰੋਜ਼ ਗਾਂਧੀ ਮਾਰਕੀਟ ਨੇ ਦੱਸਿਆ ਕਿ ਜਗਜੀਤ ਸਿੰਘ ਮਾਲਕ ਮੈਸਰਜ਼ ਜੇਐੱਮ ਇੰਟਰਨੈਸ਼ਨਲ ਇੰਡਸਟਰੀ ਰਣਜੀਤ ਨਗਰ ਨੇ ਉਸ ਦੇ ਪਿਤਾ ਆਕਾਸ਼ ਮੋਹਨ ਦੀ ਫਰਮ ਮੈਸਰਜ਼ ਨੀਲਮ ਉਦਯੋਗ ਕੋਲੋਂ 1 ਲੱਖ 44 ਹਜ਼ਾਰ 042 ਰੁਪਏ ਦੀਆਂ ਜਿੰਕ ਪਲੈਟਾਂ ਦਾ ਮਾਲ ਲੈ ਕੇ ਇੱਕ ਚੈੱਕ ਜਿਸ ’ਤੇ ਗਲਤ ਦਸਤਖਤ ਕੀਤੇ ਹੋਏ ਸਨ, ਉਨ੍ਹਾਂ ਨੂੰ ਦੇ ਕੇ ਉਸਦੇ ਪਿਤਾ ਨਾਲ ਧੋਖਾਧੜੀ ਕੀਤੀ ਹੈ। ਥਾਣੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement