11 ਲੱਖ ਰੁਪਏ ਦੀ ਠੱਗੀ ਦੇ ਦੋਸ਼ ਹੇਠ ਕੇਸ ਦਰਜ
07:45 PM Jun 29, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਫ਼ਰੀਦਕੋਟ, 27 ਜੂਨ
ਸਿਟੀ ਪੁਲੀਸ ਫ਼ਰੀਦਕੋਟ ਨੇ ਫ਼ਰੀਦਕੋਟ ਦੀ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਇੱਥੋਂ ਦੇ ਐੱਸ.ਬੀ.ਈ. ਵੀਜ਼ਾ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਖਿਲਾਫ਼ 11 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਪਰਚਾ ਦਰਜ ਕੀਤਾ ਹੈ। ਸ਼ੀਲਾ ਦੇਵੀ ਵਾਸੀ ਫਰੀਦਕੋਟ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਅਸਲ ਐੱਸ.ਬੀ.ਈ ਸੈਂਟਰ ਦੇ ਮਾਲਕ ਦੀਪਕ ਸ਼ਰਮਾ ਨੂੰ ਅਸਲ ਦਸਤਾਵੇਜ਼ ਅਤੇ 11 ਲੱਖ ਰੁਪਏ ਨਗਦ ਦਿੱਤੇ ਸਨ ਪਰ ਇਸ ਸੈਂਟਰ ਦੇ ਮਾਲਕ ਨੇ ਨਾ ਤਾਂ ਵੀਜ਼ਾ ਦਿਵਾਇਆ ਅਤੇ ਨਾ ਹੀ ਦਸਤਾਵੇਜ਼ ਵਾਪਸ ਕੀਤੇ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸਿਟੀ ਪੁਲੀਸ ਨੇ ਦੀਪਕ ਸ਼ਰਮਾ ਤੇ ਉਸ ਦੀ ਪਤਨੀ ਸ਼ਿਖਾ ਸ਼ਰਮਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਛਾਪੇਮਾਰੀ ਕਰ ਰਹੀ ਹੈ।
Advertisement
Advertisement