ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਮੀਨ ’ਤੇ ਕਬਜ਼ਾ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ

10:28 AM Jun 26, 2024 IST

ਪੱਤਰ ਪ੍ਰੇਰਕ
ਪਾਤੜਾਂ, 25 ਜੂਨ
ਪਿੰਡ ਦਗਾਲ ਕਲਾਂ ਦੀ ਔਰਤ ਦੀ ਦਰਖਾਸਤ ’ਤੇ ਪੁਲੀਸ ਨੇ ਜ਼ਮੀਨ ’ਤੇ ਕਬਜ਼ਾ ਕਰਨ ਤੇ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਪਾਤੜਾਂ ਦੇ ਇੰਚਾਰਜ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸ਼ਿੰਦਰਪਾਲ ਕੌਰ ਹਾਲ ਵਾਸੀ ਬਰਨਾਲਾ ਜ਼ਿਲ੍ਹਾ ਮਾਨਸਾ ਨੇ ਦੱਸਿਆ ਕਿ ਉਸ ਦੇ ਪਤੀ ਦੀ 2016 ਵਿੱਚ ਮੌਤ ਹੋ ਗਈ ਸੀ। ਉਹ ਨੌਕਰੀ ਕਰ ਰਹੀ ਹੈ, ਉਸ ਦੀ ਪਿੰਡ ਦੁਗਾਲ ਕਲਾਂ ਵਿੱਚ 2 ਏਕੜ 13 ਮਰਲੇ ਜ਼ਮੀਨ ਵਿੱਚੋਂ ਅੱਧਾ ਏਕੜ ਜ਼ਮੀਨ ’ਤੇ ਪਿੰਡ ਦੁਗਾਲ ਦੇ ਦੋ ਵਿਅਕਤੀਆਂ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਮੋਟਰ ਵਾਲੇ ਕੋਠੇ ਦਾ ਜਿੰਦਰਾ ਤੋੜ ਕੇ 2 ਕਹੀਆਂ ਤੇ 2 ਬੱਠਲ ਚੋਰੀ ਕਰ ਲਏ ਹਨ। ਜ਼ਮੀਨ ਵਿੱਚ ਪਾਣੀ ਛੱਡ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲੀਸ ਨੇ ਬਲਜੀਤ ਸਿੰਘ ਤੇ ਸੁਖਜਿੰਦਰ ਵਾਸੀਆਨ ਪਿੰਡ ਦੁਗਾਲ ਕਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement