For the best experience, open
https://m.punjabitribuneonline.com
on your mobile browser.
Advertisement

ਵਾਲੀਆਂ ਝਪਟਣ ਦੇ ਦੋਸ਼ ਹੇਠ ਕੇਸ ਦਰਜ

08:34 AM Apr 05, 2024 IST
ਵਾਲੀਆਂ ਝਪਟਣ ਦੇ ਦੋਸ਼ ਹੇਠ ਕੇਸ ਦਰਜ
Advertisement

ਪੱਤਰ ਪ੍ਰੇਰਕ
ਫਗਵਾੜਾ, 4 ਅਪਰੈਲ
ਥਾਣਾ ਸਤਨਾਮਪੁਰਾ ਪੁਲੀਸ ਨੇ ਇੱਕ ਮਹਿਲਾ ਦੀਆਂ ਵਾਲੀਆ ਝਪਟਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਰਜ਼ੀਆ ਪਤਨੀ ਸਫ਼ੀ ਮੁਹੰਮਦ ਵਾਸੀ ਨੰਗਲ ਕਲੋਨੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਤੇ ਉਸ ਦਾ ਪਤੀ ਕਰਿਆਨੇ ਦੀ ਦੁਕਾਨ ਕਰਦੇ ਹਨ ਤੇ 3 ਮਾਰਚ ਨੂੰ ਉਸ ਦਾ ਪਤੀ ਬੰਗਾ ਵਿਆਹ ’ਤੇ ਗਿਆ ਹੋਇਆ ਸੀ ਤੇ ਉਹ ਇਕੱਲੀ ਹੀ ਦੁਕਾਨ ’ਤੇ ਸੀ ਤਾਂ ਇੱਕ ਨੌਜਵਾਨ ਆਇਆ ਜੋ ਬਿਸਕੁਟ ਮੰਗਣ ਲੱਗਾ। ਇਸੇ ਦੌਰਾਨ ਉਸ ਨੇ ਉਸ ਦੀਆਂ ਵਾਲੀਆਂ ਦਾ ਜੋੜਾ ਝਪਟ ਲਿਆ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
Author Image

Advertisement
Advertisement
×