ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ ਲਾਡੂ ਬਾਬਾ ਦੇ ਲਾਪਤਾ ਹੋਣ ਸਬੰਧੀ ਕੇਸ ਦਰਜ

07:59 AM Jul 02, 2024 IST
ਪੁਲੀਸ ਸ਼ਿਕਾਇਤ ਦੀ ਕਾਪੀ ਦਿਖਾਉਂਦੀ ਹੋਈ ਭਗਵੰਤ ਕੌਰ। (ਇਨਸੈੱਟ) ਬਲਜੀਤ ਸਿੰਘ। -ਫੋਟੋ: ਗਿੱਲ

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 1 ਜੁਲਾਈ
ਪੰਜ ਮਹੀਨੇ ਪਹਿਲਾਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਏ ਰਾਏਕੋਟ ਸ਼ਹਿਰ ਦੇ ਧਨਾਢ ਕਿਸਾਨ ਬਲਜੀਤ ਸਿੰਘ ਉਰਫ਼ ਲਾਡੂ ਬਾਬਾ ਦੀ ਬਜ਼ੁਰਗ ਭੈਣ ਭਗਵੰਤ ਕੌਰ ਵੱਲੋਂ ਆਪਣੇ ਭਰਾ ਦੇ ਕਤਲ ਦਾ ਸ਼ੱਕ ਜ਼ਾਹਿਰ ਕਰਦਿਆਂ ਪੁਲੀਸ ਦੀ ਕਾਰਗੁਜ਼ਾਰੀ ਉੱਪਰ ਉਂਗਲ ਉਠਾਈ ਗਈ ਸੀ। ਬਜ਼ੁਰਗ ਔਰਤ ਆਪਣੇ ਭਰਾ ਦੀ ਹੋਣੀ ਦਾ ਪਤਾ ਲਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾਂਦੀ ਰਹੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਹੁਣ ਪੰਜ ਮਹੀਨੇ ਬਾਅਦ ਲਾਡੂ ਬਾਬਾ ਦੀ ਕੈਨੇਡਾ ਵਿੱਚ ਵੱਸਦੀ ਪਤਨੀ ਭੁਪਿੰਦਰ ਕੌਰ ਵੱਲੋਂ ਈਮੇਲ ਰਾਹੀਂ ਪ੍ਰਾਪਤ ਹੋਈ ਦਰਖਾਸਤ ਦੇ ਆਧਾਰ ’ਤੇ ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ ਅਗਿਆਤ ਲੋਕਾਂ ਵਿਰੁੱਧ ਬਲਜੀਤ ਸਿੰਘ ਸਿੰਘ ਲਾਡੂ ਬਾਬਾ ਨੂੰ ਗ਼ਲਤ ਢੰਗ ਨਾਲ ਬੰਦੀ ਬਣਾਏ ਜਾਣ ਦਾ ਕੇਸ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। ਉੱਧਰ ਬਲਜੀਤ ਸਿੰਘ ਉਰਫ਼ ਲਾਡੂ ਬਾਬਾ ਦੀ ਭੈਣ ਭਗਵੰਤ ਕੌਰ ਨੇ ਰਾਏਕੋਟ ਪੁਲੀਸ ਵੱਲੋਂ ਦੇਰੀ ਨਾਲ ਕੀਤੀ ਗਈ ਕਾਰਵਾਈ ਉੱਪਰ ਮੁੜ ਉਂਗਲ ਉਠਾਈ ਹੈ।
ਉਨ੍ਹਾਂ ਕਿਹਾ ਕਿ ਉਹ ਭਲਕੇ ਡੀਜੀਪੀ ਪੰਜਾਬ ਨੂੰ ਮਿਲ ਕੇ ਇਸ ਮਾਮਲੇ ਦੀ ਜਾਂਚ ਸਿੱਟ ਬਣਾ ਕੇ ਕਿਸੇ ਦੂਸਰੇ ਜ਼ਿਲ੍ਹੇ ਦੀ ਪੁਲੀਸ ਤੋਂ ਕਰਵਾਏ ਜਾਣ ਦੀ ਮੰਗ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ ਰਾਏਕੋਟ ਪੁਲੀਸ ਜਾਂਚ ਨੂੰ ਲੀਹ ਤੋ ਲਾਹ ਕੇ ਗੁਮਰਾਹ ਕਰਨ ਦਾ ਯਤਨ ਕਰ ਰਹੀ ਹੈ। ਇਸ ਬਾਰੇ ਉਪ ਪੁਲੀਸ ਕਪਤਾਨ ਰਾਏਕੋਟ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement