ਨਾਬਾਲਗ ਨੂੰ ਵਰਗਲਾਉਣ ਸਬੰਧੀ ਕੇਸ ਦਰਜ
11:05 AM Nov 08, 2023 IST
Advertisement
ਪੱਤਰ ਪ੍ਰੇਰਕ
ਫਗਵਾੜਾ, 7 ਨਵੰਬਰ
ਇਥੇ ਇੱਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਜਿਾਣ ਦੇ ਸਬੰਧ ’ਚ ਸਿਟੀ ਪੁਲੀਸ ਨੇ ਇੱਕ ਨੌਜਵਾਨ ਖਿਲਾਫ਼ ਧਾਰਾ 363, 366-ਏ ਆਈ.ਪੀ.ਸੀ ਤਹਤਿ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਇੰਦਰੀਸ਼ ਮੀਆ ਵਾਸੀ ਪਿੰਡ ਰਾਮਪੁਰ ਰੁਦਰਾ ਥਾਣਾ ਪਾਨਾਪੁਰ ਹਾਲ ਵਾਸੀ ਰਤਨਪੁਰਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਲੜਕੀ ਜੋ ਫਗਵਾੜਾ ਵਿਖੇ ਆਈ ਸੀ ਤਾਂ ਉਕਤ ਨੌਜਵਾਨ ਉਸ ਦਾ ਪਿੱਛਾ ਕਰਦਾ ਸੀ ਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਧਰੇ ਲੈ ਗਿਆ ਹੈ ਜਿਸ ਸਬੰਧ ’ਚ ਪੁਲੀਸ ਨੇ ਅਨੁਜ ਅਲੀ ਪੁੱਤਰ ਸਰੁਫ਼ ਦੀਨ ਵਾਸੀ ਰਤਨਪੁਰਾ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Advertisement