ਲੜਕੀ ਨੂੰ ਅਗਵਾ ਕਰਨ ਸਬੰਧੀ ਕੇਸ ਦਰਜ
10:24 AM Aug 21, 2023 IST
ਪੱਤਰ ਪ੍ਰੇਰਕ
ਫਗਵਾੜਾ, 20 ਅਗਸਤ
ਇੱਕ ਲੜਕੀ ਨੂੰ ਅਗਵਾ ਕਰਕੇ ਲਿਜਾਣ ਦੇ ਸਬੰਧ ’ਚ ਸਦਰ ਪੁਲੀਸ ਨੇ ਇੱਕ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਭੈਣ ਜੋ ਕਾਲਜ ’ਚ ਪੜ੍ਹਦੀ ਹੈ ਤੇ 18 ਅਗਸਤ ਨੂੰ ਕਾਲਜ ਗਈ ਸੀ ਤੇ ਵਾਪਸ ਨਹੀਂ ਆਈ ਤੇ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਮੈਸੇਜ ਆਇਆ ਕਿ ਉਸ ਨੂੰ ਅਗਵਾ ਕਰਕੇ ਉਕਤ ਨੌਜਵਾਨ ਕਰਨਾਲ ਲੈ ਗਿਆ ਹੈ
ਜਿਸ ਸਬੰਧ ’ਚ ਪੁਲੀਸ ਨੇ ਪ੍ਰਿੰਸ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਜੇਸੀਟੀ ਮਿੱਲ ਥਾਪਰ ਕਲੋਨੀ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement