For the best experience, open
https://m.punjabitribuneonline.com
on your mobile browser.
Advertisement

ਗੁੱਗਾ ਮਾੜੀ ਦੇ ਗੱਲੇ ਦਾ ਤਾਲਾ ਤੋੜਨ ਸਬੰਧੀ ਕੇਸ ਦਰਜ

11:48 AM Mar 23, 2024 IST
ਗੁੱਗਾ ਮਾੜੀ ਦੇ ਗੱਲੇ ਦਾ ਤਾਲਾ ਤੋੜਨ ਸਬੰਧੀ ਕੇਸ ਦਰਜ
Advertisement

ਪੱਤਰ ਪ੍ਰੇਰਕ
ਖਰੜ, 22 ਮਾਰਚ
ਖਰੜ ਦੇ ਥਾਣਾ ਸਦਰ ਦੀ ਪੁਲੀਸ ਨੇ ਨਜ਼ਦੀਕੀ ਪਿੰਡ ਝੰਜੇੜੀ ਵਿੱਚ ਸਥਿਤ ਗੁੱਗਾ ਮਾੜੀ ਦਾ ਤਾਲਾ ਤੋੜ ਕੇ ਚੋਰੀ ਕਰਨ ਸਬੰਧੀ ਗੁਰਮੀਤ ਸਿੰਘ ਅਤੇ ਸੋਹਨ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਗੁੱਗਾ ਮਾੜੀ ਦੀ ਸੇਵਾ ਕਰਦਾ ਹੈ ਅਤੇ ਰਾਤ ਨੂੰ 9.30 ਵਜੇ ਦੇ ਕਰੀਬ ਘਰ ਚਲਾ ਜਾਂਦਾ ਹੈ। ਬੀਤੇ ਦਿਨ ਉਸ ਨੂੰ ਸੂਚਨਾ ਮਿਲੀ ਕਿ ਗੁੱਗਾ ਮਾੜੀ ਦਾ ਤਾਲਾ ਟੁੱਟਿਆ ਹੋਇਆ ਹੈ। ਉਸ ਨੇ ਆਪਣੇ ਪੱਧਰ ਤੇ ਇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਇਸ ਕੰਮ ਲਈ ਉਕਤ ਦੋਵੇਂ ਵਿਅਕਤੀ ਜ਼ਿੰਮੇਵਾਰ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×